ਜੇਐੱਨਐੱਨ, ਜਲੰਧਰ : ਮੌਸਮ ਦਾ ਮਿਜਾਜ਼ ਬਦਲਣ ਦਾ ਅਸਰ ਡੇਂਗੂ 'ਤੇ ਵੀ ਪੈਣ ਲੱਗਾ ਹੈ। ਪਿਛਲੇ ਦੋ ਦਿਨਾਂ 'ਚ ਘੱਟੋ-ਘੱਟ ਤਾਪਮਾਨ ਘੱਟ ਹੋਣ ਦੀ ਬਜਾਏ ਦੋ ਡਿਗਰੀ ਸੈਲਸੀਅਸ ਤਕ ਵਧ ਗਿਆ ਹੈ। ਤਾਪਮਾਨ 'ਚ ਗਿਰਾਵਟ ਨਾਲ ਖੱੁਲ੍ਹੇ 'ਚ ਪੈਦਾ ਹੋਣ ਵਾਲੇ ਡੇਂਗੂ ਠੰਢਾ ਪੈਣ ਲੱਗਾ ਹੈ। ਉਥੇ ਘਰਾਂ 'ਚ ਪਏ ਕੂਲਰਾਂ 'ਚ ਫਿਲਹਾਲ ਡੇਂਗੂ ਦਮ ਭਰ ਰਿਹਾ ਹੈ। ਵੀਰਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਚ ਸ਼ਹਿਰ ਦੀਆਂ ਪੌਸ਼ ਕਾਲੋਨੀਆਂ 'ਚ ਦੌਰਾ ਕਰ ਕੇ ਘਰਾਂ 'ਚ ਦਸਤਕ ਦਿੱਤੀ। ਸਵੇਰੇ ਤੇ ਸ਼ਾਮ ਨੂੰ ਠੰਢ ਦਾ ਫਿਲਹਾਲ ਡੇਂਗੂ 'ਤੇ ਘੱਟ ਅਸਰ ਹੋ ਰਿਹਾ ਹੈ। ਦੀਵਾਲੀ ਦੇ ਪਟਾਕਿਆਂ ਤੇ ਖੇਤਾਂ 'ਚ ਪਰਾਲੀ ਸਾੜਨ ਨਾਲ ਧੂੰਏਂ ਤੋਂ ਬਚ ਕੇ ਡੇਂਗੂ ਤਾਪਮਾਨ 'ਚ ਗਿਰਾਵਟ ਹੋਣ ਠੰਢ ਨੂੰ ਮਾਤ ਦੇਣ ਲੱਗਾ ਹੈ। ਜ਼ਿਲ੍ਹਾ ਐਪੀਡਿਮੋਲਾਜਿਸਟ ਡਾ. ਆਦਿੱਤਿਆਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਘੱਟੋ-ਘੱਟ ਤਾਪਮਾਨ 'ਚ ਵੀ ਇਜ਼ਾਫਾ ਹੋਣ ਤੋਂ ਬਾਅਦ 10 ਤੇ ਵਧ ਤੋਂ ਵਧ 26 ਡਿਗਰੀ ਸੈਲਸੀਅਸ ਤਕ ਪੁੱਜ ਗਿਆ। ਵੀਰਵਾਰ ਨੂੰ ਟੀਮਾਂ ਨੇ ਨਿਊ ਰਤਨ ਨਗਰ, ਬਸਤੀ ਬਾਵਾ ਖੇਲ, ਸ਼ਕਤੀ ਨਗਰ ਤੇ ਮਾਡਲ ਹਾਊਸ ਦੇ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਘਰ ਦੇ ਅੰਦਰ ਪਏ ਕੂਲਰਾਂ 'ਚੋਂ ਲਾਰਵਾ ਮਿਲਿਆ ਜਿਸ ਨੂੰ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆ। ਜ਼ਿਲ੍ਹਾ 'ਚ ਮਰੀਜ਼ਾਂ ਦਾ ਅੰਕੜਾ 622 ਤਕ ਪੁੱਜ ਗਿਆ ਹੈ। ਇਨ੍ਹਾਂ 'ਚ 432 ਸ਼ਹਿਰੀ ਤੇ 190 ਦਿਹਾਤੀ ਇਲਾਕਿਆਂ ਨਾਲ ਸਬੰਧਤ ਹਨ।