ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਵਾਰਡ ਨੰਬਰ-78 ਦੀ ਆਬਾਦੀ ਨਿਊ ਰਤਨ ਨਗਰ ਦੀ ਸਰਕਾਰੀ ਟਿਊਬਵੈੱਲ ਵਾਲੀ ਗਲੀ ਦਾ ਪਿਛਲੇ ਚਾਰ ਮਹੀਨਿਆਂ ਤੋਂ ਸੀਵਰੇਜ ਬੰਦ ਰਹਿਣ ਕਾਰਨ ਲੋਕਾਂ ਨੇ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਦੀ ਅਗਵਾਈ 'ਚ ਪਹਿਲਾਂ ਨਗਰ ਨਿਗਮ ਵਿਖੇ ਵਿਖਾਵਾ ਕੀਤਾ ਫਿਰ ਸੰਯੁਕਤ ਕਮਿਸ਼ਨਰ ਸ਼ਿਖਾ ਭਗਤ ਨੂੰ ਮੰਗ ਪੱਤਰ ਦਿੱਤਾ, ਜਿਸ 'ਚ ਉਨ੍ਹਾਂ ਨੇ ਜਿਥੇ ਪਿਛਲੇ ਚਾਰ ਮਹੀਨਿਆਂ ਤੋਂ ਬੰਦ ਸੀਵਰੇਜ ਨੂੰ ਖੁੱਲ੍ਹਵਾੳਣ ਦੀ ਮੰਗ ਕੀਤੀ ਹੈ, ਉਥੇ ਕਿਹਾ ਹੈ ਕਿ ਸੀਵਰੇਜ ਦੇ ਦੂਸ਼ਿਤ ਪਾਣੀ ਕਾਰਨ ਬੱਚਿਆਂ ਦਾ ਸਕੂਲ ਜਾਣਾ ਮੁਸ਼ਕਲ ਹੋ ਗਿਆ ਹੈ ਤੇ ਆਮ ਲੋਕ ਵੀ ਕਾਫੀ ਪਰੇਸ਼ਾਨ ਹਨ। ਇਸ ਦੌਰਾਨ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਨੇ ਸੰਯੁਕਤ ਕਮਿਸ਼ਨਰ ਨੂੰ ਦੱਸਿਆ ਕਿ ਸੀਵਰੇਜ ਦੇ ਦੂਸ਼ਿਤ ਪਾਣੀ ਕਾਰਨ ਲੋਕਾਂ ਦੇ ਪੈਰ ਖ਼ਰਾਬ ਹੋ ਗਏ ਹਨ ਤੇ ਉਨ੍ਹਾਂ 'ਤੇ ਜ਼ਖ਼ਮ ਹੋ ਗਏ ਹਨ ਤੇ ਜੇ ਇਸ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਉਕਤ ਗਲੀ ਦੇ ਨਾਲ-ਨਾਲ ਬਾਕੀ ਅਬਾਦੀਆਂ 'ਚ ਵੀ ਮਹਾਮਾਰੀ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਉਕਤ ਸਮੱਸਿਆ ਦਾ ਹੱਲ ਛੇਤੀ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।