ਸੀਨੀਅਰ ਸਟਾਫ ਰਿਪੋਰਟਰ, ਜਲੰਧਰ :

ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਤਕਨਾਲੋਜੀ ਵੱਲੋਂ ਚਾਰ ਅਸਾਮੀਆਂ ਜਿਨ੍ਹਾਂ 'ਚ ਸਹਾਇਕ ਲੈਕਚਰਾਰ, ਲੈਬ ਅਸਿਸਟੈਂਟ, ਟ੍ਰੇਨਿੰਗ ਕਲਰਕ ਤੇ ਸੇਵਾਦਾਰ ਸ਼ਾਮਲ ਹੈ, ਲਈ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ.) ਦਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਚਾਰ ਅਸਾਮੀਆਂ ਠੇਕਾ ਅਧਾਰ 'ਤੇ 11 ਮਹੀਨਿਆਂ ਲਈ ਭਰੀਆਂ ਜਾਣਗੀਆਂ। ਚਾਹਵਾਨ ਉਮੀਦਵਾਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਸ਼ਾਸਤਰੀ ਮਾਰਕੀਟ ਲਾਡੋਵਾਲੀ ਰੋਡ ਵਿਚ 4 ਜੂਨ ਤਕ ਸ਼ਾਮ 5 ਵਜੇ ਤਕ ਬਿਨੈਪੱਤਰ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਹਾਇਕ ਲੈਕਚਰਾਰ ਦੀ ਅਸਾਮੀ ਲਈ 21500 ਰੁਪਏ , ਲੈਬ ਅਸਿਸਟੈਂਟ ਲਈ 13500, ਟਰੇਨਿੰਗ ਕਲਰਕ 12600 ਤੇ ਸੇਵਾਦਾਰ ਦੀ ਅਸਾਮੀ ਲਈ 9000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।