ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਮੰਡਲ ਨੇ ਕੱਲ੍ਹ 74ਵੇਂ ਗਣਤੰਤਰ ਦਿਵਸ ਮੌਕੇ ਆਪਣੇ 12 ਮੁੱਖ ਸਟੇਸ਼ਨਾਂ ਦਾ ਤਿਰੰਗੀਆਂ ਲਾਈਟਾਂ ਦੀਆਂ ਲੜੀਆਂ ਲਾ ਕੇ ਜਿਥੇ ਸੁੰਦਰੀਕਰਨ ਕੀਤਾ ਹੈ, ਉਥੇ ਸਟੇਸ਼ਨਾਂ ਦੀ ਨੁਹਾਰ ਵੀ ਬਦਲੀ ਹੈ। ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਜਿਨ੍ਹਾਂ ਇਕ ਦਰਜਨ ਸਟੇਸ਼ਨ ਦਾ ਰੰਗ-ਬਿਰੰਗੀਆਂ ਤਿਰੰਗੀਆਂ ਲਾਈਟਾਂ ਨਾਲ ਰੋਸ਼ਨ ਕੀਤਾ ਗਿਆ ਹੈ ਉਨ੍ਹਾਂ 'ਚ ਜਲੰਧਰ ਸਿਟੀ, ਲੁਧਿਆਣਾ, ਅੰਮਿ੍ਤਸਰ, ਪਠਾਨਕੋਟ, ਪਠਾਨਕੋਟ ਕੈਂਟ, ਫਿਰੋਜ਼ਪੁਰ ਕੈਂਟ, ਸ੍ਰੀਨਗਰ, ਬਨਿਹਾਲ, ਬਡਗਾਂਮ, ਸ੍ਰੀ ਵੈਸ਼ਨੋ ਦੇਵੀ ਕੱਟੜਾ ਤੇ ਜੰਮੂ ਤਵੀ ਰੇਲਵੇ ਸਟੇਸ਼ਨ ਸ਼ਾਮਲ ਹਨ। ਉਕਤ ਸਟੇਸ਼ਨਾਂ ਦੀ ਤਿਰੰਗੀ ਰੋਸ਼ਨੀਆਂ ਨਾਲ ਕੀਤੀ ਗਈ ਸਜਾਵਟ ਆਉਣ-ਜਾਣ ਵਾਲੇ ਯਾਤਰੀਆਂ ਦੀ ਖਿੱਚ ਦਾ ਕੇਂਦਰੀ ਬਣੀ ਹੋਈ ਹੈ ਅਤੇ ਇਹ ਸਜਾਵਟ 28 ਜਨਵਰੀ ਤਕ ਜਾਰੀ ਰਹੇਗੀ।