ਕੁਲਦੀਪ ਸਿੰਘ ਵਾਲੀਆ, ਕਰਤਾਰਪੁਰ

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਚੁਬੱਚਾ ਸਾਹਿਬ ਵਿਖੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਤਾਰਪੁਰ ਦੇ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ ਵੱਲੋਂ ਸਮੂਹ ਧਾਰਮਿਕ ਜਥੇਬੰਦੀਆਂ ਤੇ ਇਲਾਕਾ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ ਗਿਆ, ਜਿਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਦੀ ਆਰੰਭਤਾ ਭਾਈ ਸੁਖਜਿੰਦਰ ਸਿੰਘ ਭੰਗੂ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਕੀਤੀ ਗਈ। ਉਪਰੰਤ ਭਾਈ ਜਗਦੀਪ ਸਿੰਘ ਕਥਾ ਵਾਚਕ ਵੱਲੋਂ ਸੰਗਤ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਬਾਰੇ ਵੱਡਮੁੱਲੀ ਜਾਣਕਾਰੀ ਦੀ ਸਾਂਝ ਪਾਈ ਗਈ। ਆਖ਼ਰ 'ਚ ਭਾਈ ਕਮਲਜੀਤ ਸਿੰਘ ਸ਼੍ਰੀਨਗਰ ਵਾਲੇ ਹਜ਼ੂਰੀ ਰਾਗੀ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਵਾਲਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਸਮਾਗਮ ਦੀ ਸਮਾਪਤੀ ਮੌਕੇ ਸ਼ੋ੍ਮਣੀ ਕਮੇਟੀ ਮੈਂਬਰ ਜਥੇ ਰਣਜੀਤ ਸਿੰਘ ਕਾਹਲੋਂ ਤੇ ਮੈਨੇਜਰ ਲਖਵੰਤ ਸਿੰਘ ਵੱਲੋਂ ਹਾਜ਼ਰ ਸਮੂਹ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਸਮਾਗਮ 'ਚ ਗੁਰਦੁਆਰਾ ਸਾਹਿਬ ਦੀ ਸਜਾਵਟ ਤੇ ਛਬੀਲ ਦੀ ਸੇਵਾ ਭਾਈ ਘਨ੍ਹੱਈਆ ਜੀ ਸੇਵਾ ਸੁਸਾਇਟੀ ਕਰਤਾਰਪੁਰ ਵੱਲੋਂ ਕੀਤੀ ਗਈ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟਾਹਲੀ ਮੁਹੱਲਾ ਤੇ ਸਵ: ਤਾਰਾ ਸਿੰਘ ਅਰੋੜਾ ਦੇ ਪਰਿਵਾਰ, ਸੱਗੂ ਪਰਿਵਾਰ ਵੱਲੋਂ ਵਿਸ਼ੇਸ਼ ਸੇਵਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਸਮਾਗਮ 'ਚ ਸਹਿਯੋਗ ਕਰਨ ਵਾਲੇ ਸਮੂਹ ਸਹਿਯੋਗੀਆਂ ਨੂੰ ਗੁਰੂਘਰ ਵੱਲੋਂ ਸਿਰੋਪਾਓ ਦੀ ਬਖ਼ਸ਼ਿਸ਼ ਦਿੱਤੀ ਗਈ। ਇਸ ਮੌਕੇ ਸੰਗਤ ਨੂੰ ਗੁਰੂ ਕਾ ਲੰਗਰ ਛਕਾਇਆ ਗਿਆ। ਇਸ ਮੌਕੇ ਜਥੇਦਾਰ ਰਣਜੀਤ ਸਿੰਘ ਕਾਹਲੋਂ, ਮੈਨੇਜਰ ਲਖਵੰਤ ਸਿੰਘ, ਗੁਰਦੁਆਰਾ ਇੰਸਪੈਕਟਰ ਸਤਨਾਮ ਸਿੰਘ, ਭਾਈ ਜਸਵੰਤ ਸਿੰਘ ਗੰ੍ਥੀ, ਭਾਈ ਜਰਨੈਲ ਸਿੰਘ ਗੰ੍ਥੀ, ਭਾਈ ਸੁਰਜੀਤ ਸਿੰਘ ਮਹਿਤਾ, ਗੁਰਪ੍ਰਰੀਤ ਸਿੰਘ ਖਾਲਸਾ, ਗੁਰਦਿੱਤ ਸਿੰਘ, ਹਰਵਿੰਦਰ ਸਿੰਘ ਰਿੰਕੂ, ਮਨਜੀਤ ਸਿੰਘ, ਗੁਰਦੇਵ ਸਿੰਘ ਅਰੋੜਾ, ਹਰਪ੍ਰਰੀਤ ਸਿੰਘ ਅਰੋੜਾ, ਜਗਜੀਤ ਸਿੰਘ ਛਾਬੜਾ, ਗੁਰਸਾਗਰ ਸਿੰਘ, ਹਰਜੋਤ ਸਿੰਘ, ਅੰਮਿ੍ਤਪਾਲ ਸਿੰਘ, ਹਰਵਿੰਦਰ ਸਿੰਘ ਛਾਬੜਾ, ਪਰਮਜੀਤ ਸਿੰਘ, ਪਰਮਵੀਰ ਸਿੰਘ ਮਦਾਨ, ਹਰਬੰਸ ਸਿੰਘ ਝਮਟ, ਲਖਵੀਰ ਸਿੰਘ, ਪਿ੍ਰਤਪਾਲ ਸਿੰਘ ਬਸਰਾ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ ਨਾਗੀ, ਗੁਰਪ੍ਰਰੀਤ ਸਿੰਘ ਝੀਤਾ, ਹਰਪ੍ਰਰੀਤ ਸਿੰਘ ਮਦਾਨ, ਸਿਮਰਨਪ੍ਰਰੀਤ ਸਿੰਘ, ਰਘੁਬੀਰ ਸਿੰਘ ਮਹਿਤਾ, ਮਨੀਕਰਨ ਸਿੰਘ, ਦਵਿੰਦਰ ਸਿੰਘ ਝੀਤਾ, ਜਸਪ੍ਰਰੀਤ ਸਿੰਘ, ਸਿਮਰਨਜੋਤ ਸਿੰਘ ਅਰੋੜਾ, ਓਂਕਾਰ ਸਿੰਘ ਵਿਲਖੂ, ਜਸਪਾਲ ਸਿੰਘ ਰਾਜਾ, ਤਜਿੰਦਰ ਸਿੰਘ ਮਾਨ, ਹਰਜੀਤ ਸਿੰਘ, ਅਮਨਦੀਪ ਸਿੰਘ, ਨਵਜੋਤ ਸਿੰਘ, ਸੁਖਵੀਰ ਸਿੰਘ ਸੇਹਰਾ, ਬਿਕਰਮਜੀਤ ਸਿੰਘ ਬੱਬਲ, ਪਰਮਜੀਤ ਸਿੰਘ ਮਦਾਨ, ਬੀਬੀ ਪਰਮਜੀਤ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਰਜਵੰਤ ਕੌਰ, ਤੀਰਥ ਕੌਰ ਆਦਿ ਹਾਜ਼ਰ ਸਨ।