ਜੇਐੱਨਐੱਨ, ਜਲੰਧਰ : ਸੂਬੇ 'ਚ ਕੋਰੋਨਾ ਦੇ ਵਿਗੜਦੇ ਹਾਲਾਤ ਵਿਚਾਲੇ ਸੋਮਵਾਰ ਨੂੰ ਫਗਵਾੜਾ ਦੇ ਸਬ ਡਵੀਜ਼ਨਲ ਪੱਧਰ ਦੇ ਤਿੰਨ ਜੱਜਾਂ ਸਮੇਤ ਕੁਲ 793 ਲੋਕ ਕੋਰੋਨਾ ਪਾਜ਼ੇਟਿਵ ਮਿਲੇ। ਉਧਰ, ਕੋਰੋਨਾ ਪਾਜ਼ੇਟਿਵ 18 ਮਰੀਜ਼ਾਂ ਦੀ ਮੌਤ ਹੋ ਗਈ। ਫਗਵਾੜਾ 'ਚ ਜੱਜਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਐੱਸਐੱਮਓ ਡਾ. ਕਮਲ ਨੇ ਵੀ ਕੀਤੀ ਹੈ।

ਸੋਮਵਾਰ ਨੂੰ ਮਿਲੇ ਅੰਕੜਿਆਂ ਮੁਤਾਬਕ ਜਲੰਧਰ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ 171 ਲੋਕ ਕੋਰੋਨਾ ਪਾਜ਼ੇਟਿਵ ਮਿਲੇ। ਇੱਥੇ ਦੋ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਮੋਹਾਲੀ ਜ਼ਿਲ੍ਹੇ 'ਚ 158 ਲੋਕ ਪਾਜ਼ੇਟਿਵ ਮਿਲੇ ਤੇ ਇਕ ਦੀ ਮੌਤ ਹੋਈ ਹੈ। ਲੁਧਿਆਣਾ ਜ਼ਿਲ੍ਹੇ 'ਚ 96 ਤੇ ਬਠਿੰਡਾ 'ਚ 73 ਲੋਕ ਕੋਰੋਨਾ ਤੋਂ ਪੀੜਤ ਮਿਲੇ। ਮੋਗਾ 'ਚ ਇਕ ਮਰੀਜ਼ ਦੀ ਮੌਤ ਹੋਈ ਹੈ। ਸੰਗਰੂਰ ਜ਼ਿਲ੍ਹੇ 'ਚ ਪੰਜ ਲੋਕ ਪਾਜ਼ੇਟਿਵ ਮਿਲੇ ਤੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ।