ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਕੌਂਸਲਰ ਅਰੁਣਾ ਅਰੋੜਾ ਦੇ ਪਤੀ ਮਨੋਜ ਅਰੋੜਾ ਦਾ ਲੁਧਿਆਣਾ ਸਥਿਤ ਡੀਐੱਮਸੀ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ ਕਿਡਨੀ ਦੀ ਬਿਮਾਰੀ ਕਾਰਨ ਡੀਐੱਮਸੀ 'ਚ ਇਲਾਜ ਕਰਾ ਰਹੇ ਸਨ। ਵੀਰਵਾਰ ਨੂੰ ਦੁਪਹਿਰੇ ਉਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਹ ਉਸ ਸਮੇਂ ਵੈਂਟੀਲੇਟਰ 'ਤੇ ਸਨ। ਮਨੋਜ ਅਰੋੜਾ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਨਜ਼ਦੀਕੀਆਂ ਵਿਚੋਂ ਇਕ ਸਨ। ਉਹ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ। ਉਨ੍ਹਾਂ ਦਾ ਅੰਤਮ ਸਸਕਾਰ ਭਲਕੇ ਕੀਤਾ ਜਾਏਗਾ।