ਕੁਲਜੀਤ ਸਿੰਘ ਸੰਧੂ, ਲਾਂਬੜਾ : ਲਾਂਬੜਾ ਬਾਜ਼ਾਰ 'ਚ ਸ਼ਨਿਚਰਵਾਰ ਜਿਮ ਵਿੱਚ ਕੰਮ ਕਰਦੇ ਇਕ ਨੌਜਵਾਨ 'ਤੇ ਦੋ ਕਾਰ ਸਵਾਰ ਨਕਾਬਪੋਸ਼ਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਨੌਜਵਾਨ ਨੇ ਮੌਕੇ ਤੋਂ ਦੌੜ ਕੇ ਆਪਣੀ ਜਾਨ ਬਚਾਈ ਗਈ। ਤਾਰਾ ਪੁੱਤਰ ਧੁਰਿੰਦਰ ਵਾਸੀ ਪਿੰਡ ਲਾਂਬੜਾ ਨੇ ਦੱਸਿਆ ਕਿ ਉਹ ਲਾਂਬੜਾ ਬਾਜ਼ਾਰ ਵਿੱਚ ਇੱਕ ਜਿਮ 'ਤੇ ਕੰਮ ਕਰਦਾ ਹੈ। ਸ਼ਨਿਚਰਵਾਰ ਜਦੋਂ ਕੰਮ ਤੋਂ ਬਾਅਦ ਉਹ ਜਿਮ ਦੇ ਬਾਹਰ ਖੜ੍ਹਾ ਸੀ ਤਾਂ ਦੋ ਕਾਰਾਂ ਵਿੱਚੋਂ ਨਿਕਲੇ 6-7 ਨਕਾਬਪੋਸ਼ਾਂ ਵੱਲੋਂ ਉਸ 'ਤੇ ਕਿਰਪਾਨਾਂ ਤੇ ਬੇਸਬੈਟਾਂ ਨਾਲ ਹਮਲਾ ਕੀਤਾ ਗਿਆ। ਧੱਕਾ ਮੁੱਕੀ ਉਪਰੰਤ ਤਾਰਾਂ ਵੱਲੋਂ ਮੌਕੇ ਤੋਂ ਦੌੜ ਕੇ ਜਾਨ ਬਚਾਈ ਗਈ। ਇਸ ਦੀ ਸੂਚਨਾ ਲਾਂਬੜਾ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਦੁਕਾਨਦਾਰਾਂ ਨੂੰ ਇਕੱਠਾ ਹੁੰਦਿਆਂ ਦੇਖ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਤਾਰਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਉਸ ਨੂੰ ਫੋਨ ਕਰ ਕੇ ਦੁਬਾਰਾ ਹਮਲਾ ਕਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਲਾਂਬੜਾ ਐਡੀਸ਼ਨਲ ਐੱਸਐੱਚਓ ਜਨਕ ਰਾਜ ਨੇ ਕਿਹਾ ਕਿ ਤਾਰਾ ਦੇ ਮੋਬਾਈਲ ਫੋਨ 'ਤੇ ਆਏ ਨੰਬਰ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।