ਜ.ਸ., ਜਲੰਧਰ : ਥਾਣਾ ਭਾਰਗੋ ਕੈਂਪ ਤਹਿਤ ਆਉਂਦੇ ਅਵਤਾਰ ਨਗਰ ਦੀ ਗਲੀ ਨੰ. 10 'ਚ ਜਿਮ ਤੋਂ ਪਰਤ ਰਹੇ ਇਕ ਨੌਜਵਾਨ 'ਤੇ ਕਰੀਬ 15 ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲੇ ਦੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਪੀੜਤ ਦੀ ਪਛਾਣ ਫਿਲੌਰ ਦੇ ਰਹਿਣ ਵਾਲੇ ਜਸਕੀਰਤ ਸਿੰਘ ਵਜੋਂ ਹੋਈ ਹੈ। ਜਸਕੀਰਤ ਸਿੰਘ ਆਪਣੀ ਭੂਆ ਦੇ ਘਰ 'ਚ ਰਹਿੰਦਾ ਹੈ। ਉਸ ਦੇ ਭੂਆ ਦੇ ਮੁੰਡੇ ਅਮਨ ਨੇ ਦੱਸਿਆ ਇਕ ਜਸਕੀਰਤ ਜਿਮ ਤੋਂ ਘਰ ਆ ਰਿਹਾ ਸੀ ਤਾਂ ਅਚਾਨਕ ਉਕਤ ਨੌਜਵਾਨਾਂ ਨੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਕ ਹਮਲਾਵਰ ਨੇ ਪਿਸਤੌਲ ਵੀ ਤਾਣਿਆ ਹੋਇਆ ਸੀ ਜਿਸ ਦੀਆਂ ਫੋਟੋਆਂ ਸੀਸੀਟੀਵੀ 'ਚ ਕੈਦ ਹੋ ਗਈਆਂ ਹਨ। ਅਮਨ ਨੇ ਦੱਸਿਆ ਕਿ ਹਮਲਾ ਰੰਜ਼ਿਸ਼ਨ ਹੈ। ਕੁਝ ਸਮੇਂ ਪਹਿਲਾਂ ਕਿਸੇ ਝਗੜੇ 'ਚ ਰਾਜ਼ੀਨਾਮਾ ਕਰਵਾਏ ਗਏ। ਪਿਤਾ ਜੀ ਦੀ ਉਨ੍ਹਾਂ ਨੌਜਵਾਨਾਂ ਨਾਲ ਬਹਿਸ ਹੋ ਗਈ ਸੀ ਜਿਸ ਨੂੰ ਲੈ ਕੇ ਉਨ੍ਹਾਂ ਨੇ ਵੀਰਵਾਰ ਨੂੰ ਜਸਕੀਰਤ 'ਤੇ ਹਮਲਾ ਕਰ ਦਿੱਤਾ।