ਕੁਲਦੀਪ ਸਿੰਘ ਵਾਲੀਆ, ਕਰਤਾਰਪੁਰ : ਬੀਤੀ ਦੇਰ ਰਾਤ ਮੱਲ੍ਹੀਆਂ ਰੋਡ ਦੇ ਨਾਲ ਲੱਗਦੇ ਖੇਤਾਂ ਦੀ ਮੋਟਰ ਤੋਂ ਭੇਤ ਭਰੇ ਹਾਲਾਤ 'ਚ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਲਾਸ਼ ਨੂੰ ਪੋਸਟਮਾਰਟਮ ਲਈ ਜਲੰਧਰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਸੀ। ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੱਲੀਆਂ ਰੋਡ 'ਤੇ ਖੇਤਾਂ ਵਿੱਚ ਮੋਟਰਾਂ ਦੇ ਲਾਗੇ ਲਾਸ਼ ਪਈ ਹੈ ਜਦੋਂ ਰਾਤ ਨੂੰ ਮੌਕੇ 'ਤੇ ਜਾ ਕੇ ਵੇਖਿਆ ਤਾਂ ਲਾਸ਼ ਦੋ ਤਿੰਨ ਦਿਨ ਪੁਰਾਣੀ ਜਾਪਦੀ ਸੀ। ਇੰਜ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਜ਼ਹਿਰੀਲੀ ਜਾਨਵਰ ਨੇ ਕੱਟਿਆ ਹੋਵੇ। ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਜਲੰਧਰ ਭੇਜ ਦਿੱਤਾ। ਮਿ੍ਤਕ ਦੀ ਪਛਾਣ ਵਰੁਣ ਵਾਸੀ ਭੁਲੱਥ ਵਜੋਂ ਹੋਈ। ਪ੍ਰਤੱਖ ਦਰਸ਼ੀਆਂ ਅਨੁਸਾਰ ਲਾਸ਼ ਕੋਲ ਸਰਿੰਜਾਂ ਵੀ ਪਈਆਂ ਸਨ।