ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਰੇਲਵੇ ਸਟੇਸ਼ਨ ਦੇ ਪਲੇਟ ਫਾਰਮ 5 ਨੰਬਰ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਉਮਰ ਲਗਪਗ 70 ਸਾਲ ਜਾਪਦੀ ਹੈ। ਜੀਆਰਪੀ ਥਾਣੇ ਦੀ ਪੁਲਿਸ ਅਨੁਸਾਰ ਉਕਤ ਵਿਅਕਤੀ ਦੀ ਮੌਤ ਠੰਢ ਕਾਰਨ ਹੋਈ ਜਾਪਦੀ ਹੈ। ਲਾਸ਼ ਕਬਜ਼ੇ ਵਿਚ ਲੈ ਕੇ72 ਘੰਟਿਆ ਲਈ ਸਿਵਲ ਹਸਪਤਾਲ ਦੇ ਲਾਸ਼ ਘਰ 'ਚ ਰੱਖ ਦਿੱਤੀ ਗਈ ਹੈ।