ਪ੍ਰਿੰਸ ਅਰੋੜਾ/ਗੁਰਦੀਪ ਸਿੰਘ ਲਾਲੀ, ਨੂਰਮਹਿਲ : ਬੁੱਧਵਾਰ ਸਵੇਰੇ ਨੂਰਮਹਿਲ ਤੋਂ ਜੰਡਿਆਲਾ ਰੋਡ ਤੇ ਇਕ ਪਰਵਾਸੀ ਮਜ਼ਦੂਰ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਛਾਅ ਗਿਆ। ਇਸ ਸਬੰਧੀ ਥਾਣਾ ਮੁੱਖ ਅਫਸਰ ਨੂਰਮਹਿਲ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਪਰਵਾਸੀ ਮ੍ਰਿਤਕ , ਪਿੰਡ ਜੰਡਿਆਲਾ ਦੇ ਇਕ ਵਿਅਕਤੀ ਦੇ ਕੋਲ ਕੰਮ ਕਰਦਾ ਸੀ ਜਿਸ ਨੂੰ ਨੂਰਮਹਿਲ ਤੋਂ ਜੰਡਿਆਲਾ ਰੋਡ ਤੇ ਕੋਈ ਅਣਪਛਾਤੇ ਵਾਹਨ ਵਲੋਂ ਫੇਟ ਮਾਰ ਦਿੱਤੀ ਗਈ। ਥਾਣਾ ਮੁਖੀ ਨੇ ਦਸਿਆ ਕਿ ਜਾਂਚ ਜਾਰੀ ਹੈ। ਇਸ ਸਬੰਧੀ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਰੋਜ਼ਾਨਾ ਵਾਂਗ ਖੂਹ 'ਤੇ ਆਪਣੇ ਸਾਥੀਆਂ ਨਾਲ ਖਾਣਾ ਖਾਣ ਤੋਂ ਬਾਅਦ ਜਦੋਂ ਉਹ ਨੂਰਮਹਿਲ ਰੋਡ 'ਤੇ ਆਉਣ ਲੱਗਾ ਤਾਂ ਨੂਰਮਹਿਲ ਵਲੋਂ ਆ ਰਹੇ ਅਣਪਛਾਤੇ ਵਾਹਨ ਵਲੋਂ ਉਸ ਨੂੰ ਟੱਕਰ ਮਾਰ ਦਿੱਤੀ।

Posted By: Seema Anand