ਪੰਜਾਬੀ ਜਾਗਰਣ ਕੇਂਦਰ, ਜਲੰਧਰ : ਸਤਿਹੀ ਪਾਣੀ ਪ੍ਰਰਾਜੈਕਟ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਵੱਲੋਂ ਵੀਰਵਾਰ ਧੋਗੜੀ ਰੋਡ ਦਾ ਦੌਰਾ ਕਰਦਿਆਂ ਉਥੇ ਚੱਲ ਰਹੇ ਐੱਮਐੱਸ ਪਾਈਪ (2000 ਐੱਮਐੱਮ) ਪਾਉਣ ਦੇ ਕੰਮ ਦਾ ਜਾਇਜ਼ਾ ਲਿਆ ਗਿਆ। ਦੌਰੇ ਉਪਰੰਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਨੇ ਦੱਸਿਆ ਕਿ ਸਤਿਹੀ ਪਾਣੀ ਪ੍ਰਰਾਜੈਕਟ ਤਹਿਤ ਆਦਮਪੁਰ ਦੇ ਪਿੰਡ ਜਗਰਾਵਾਂ ਤੋਂ ਪਿੰਡ ਰੇਰੂ ਜਲੰਧਰ ਤੱਕ 13.5 ਕਿਲੋਮੀਟਰ ਪਾਈਪ ਵਿਛਾਈ ਜਾਣੀ ਹੈ ਜਿਸ ਵਿੱਚੋਂ 5.25 ਕਿਲੋਮੀਟਰ ਪਾਈਪ ਪਾਏ ਜਾਣ ਦਾ ਕੰਮ ਮੁਕੰਮਲ ਕੀਤਾ ਚੁੱਕਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕੰਮ ਦੀ ਰਫ਼ਤਾਰ ਵਿੱਚ ਹੋਰ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਕੰਮ ਦੀ ਗੁਣਵੱਤਾ ਤੇ ਮਿਆਰ ਨੂੰ ਕਾਇਮ ਰੱਖਦਿਆਂ ਬਾਕੀ ਕਾਰਜ ਨੂੰ ਜਲਦ ਤੋਂ ਜਲਦ ਨੇਪਰੇ ਚਾੜਿ੍ਹਆ ਜਾਵੇ ਤਾਂ ਜੋ ਪ੍ਰਰਾਜੈਕਟ ਨੂੰ ਨਿਰਧਾਰਤ ਸਮੇਂ 'ਤੇ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪ੍ਰਰਾਜੈਕਟ ਤਹਿਤ ਸ਼ਹਿਰ ਦੀਆਂ ਪੰਜ ਥਾਵਾਂ ਬਰਲਟਨ ਪਾਰਕ, ਿਢੱਲਵਾਂ, ਮਾਡਲ ਟਾਊਨ, ਸੂਰਯਾ ਇਨਕਲੇਵ ਅਤੇ ਫੋਕਲ ਪੁਆਇੰਟ ਵਿਖੇ ਜ਼ਮੀਨਦੋਜ਼ ਵੱਡੇ ਟੈਂਕ ਬਣਾਏ ਜਾਣ ਦਾ ਕੰਮ ਪ੍ਰਗਤੀ ਅਧੀਨ ਹੈ, ਜਿਥੋਂ ਅੱਗੇ ਸਾਫ ਨਹਿਰੀ ਪਾਣੀ ਨੂੰ ਪਾਈਪਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ।