ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਡੀਏਵੀ ਕਾਲਜ ਨੇ ਹਾਲ ਹੀ ਵਿਚ ਸਮਾਪਤ ਹੋਏ ਜੀਐੱਨਡੀਯੂ ਅੰਤਰ-ਜ਼ੋਨਲ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਦੇ ਹੋਣਹਾਰ ਕਲਾਕਾਰਾਂ ਨੇ ਗਿੱਧੇ ਅਤੇ ਸਕਿੱਟ ਵਿਚ ਪਹਿਲਾ ਇਨਾਮ, ਵਾਦ-ਵਿਵਾਦ ਅਤੇ ਜਨਰਲ ਗਰੁੱਪ ਡਾਂਸ ਵਿਚ ਤੀਜਾ ਇਨਾਮ ਪ੍ਰਰਾਪਤ ਕੀਤਾ। ਪਿ੍ਰੰਸੀਪਲ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਰਾਪਤੀਆਂ ਲਈ ਵਧਾਈ ਦਿੱਤੀ ਅਤੇ ਆਉਣ ਵਾਲੀਆਂ ਯੂਨੀਵਰਸਿਟੀ ਪ੍ਰਰੀਖਿਆਵਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪੇ੍ਰਿਤ ਕੀਤਾ। ਡਾ. ਏਕਜੋਤ ਕੌਰ, ਡੀਨ, ਐਕਸਟਰਾ-ਮਿਊਰਲ ਐਕਟੀਵਿਟੀਜ਼ ਵਿਭਾਗ ਨੇ ਈਐੱਮਏ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ, 'ਮੈਨੂੰ ਆਪਣੀ ਟੀਮ ਦੀ ਮਿਹਨਤ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਇਹ ਉਪਲਬਧੀ ਪੂਰੀ ਟੀਮ ਦੀ ਮਿਹਨਤ ਨਾਲ ਮਿਲੀ ਹੈ। ਇਹ ਸਾਡੇ ਸਾਰਿਆਂ ਲਈ ਖੁਸ਼ੀ ਦਾ ਪਲ ਹੈ।' ਸਾਰੇ ਵਿਦਿਆਰਥੀਆਂ ਨੇ ਜੋਸ਼ ਅਤੇ ਉਤਸ਼ਾਹ ਨਾਲ ਜਿੱਤ ਦਾ ਜਸ਼ਨ ਮਨਾਇਆ।