ਵਿਨੋਦ ਬੱਤਰਾ, ਬਿਲਗਾ : ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਰਾਜ ਪੱਧਰੀ ਪਾਵਰਲਿਫਟਿੰਗ ਬੈਂਚ ਪ੍ਰਰੈੱਸ ਮੁਕਾਬਲੇ ਵਿਚ ਐੱਸਆਰ ਤਾਂਗੜੀ ਡੀਏਵੀ ਪਬਲਿਕ ਸਕੂਲ ਬਿਲਗਾ ਨੇ 4 ਮੈਡਲ ਹਾਸਲ ਕੀਤੇ। ਸਕੂਲ ਪਰਤਣ 'ਤੇ ਜੇਤੂ ਵਿਦਿਆਰਥੀਆਂ ਨੂੰ ਪਿ੍ਰੰਸੀਪਲ ਰਵੀ ਸ਼ਰਮਾ ਅਤੇ ਸਟਾਫ਼ ਮੈਂਬਰਾਂ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਦੇ ਪਿੰ੍ਸੀਪਲ ਰਵੀ ਸ਼ਰਮਾ ਨੇ ਇਸ ਸਫਲਤਾ ਦਾ ਸਿਹਰਾ ਜਿੰਮ ਇੰਸਟਰੱਕਟਰ ਬਲਵੀਰ ਸਿੰਘ ਨੂੰ ਦਿੰਦੇ ਹੋਏ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜਿੰਮ ਵਿਚ ਹੋਰ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿਚ ਪੰਜਾਬ ਭਰ ਤੋਂ 250 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਮੁਕਾਬਲੇ ਵਿਚ ਜਸਕਰਨ ਸਿੰਘ ਜੌਹਲ ਨੇ ਸੋਨ ਤਗਮਾ, ਹਰਮਨਜੋਤ ਸਿੰਘ ਨੇ ਚਾਂਦੀ ਦਾ ਤਗਮਾ, ਜਸ਼ਨਪ੍ਰਰੀਤ ਸਿੰਘ ਅਤੇ ਜ਼ੀਨਤ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ। ਵਰਨਣਯੋਗ ਹੈ ਕਿ ਸਕੂਲ ਨੇ ਪਹਿਲਾਂ ਵੀ ਖੇਡਾਂ ਵਿਚ ਕਈ ਪ੍ਰਰਾਪਤੀਆਂ ਕੀਤੀਆਂ ਹਨ।