ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਡੀਏਵੀ ਕਾਲਜ ਦੇ ਰਾਜਨੀਤੀ ਸ਼ਾਸਤਰ ਦੇ ਮੁਖੀ ਪੋ੍. ਰਾਜੇਸ਼ ਰਾਜਪੂਤ 38 ਸਾਲ ਦਾ ਅਧਿਆਪਕ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸੇਵਾਮੁਕਤ ਹੋਏ। ਉਨ੍ਹਾਂ ਦੀ ਸੇਵਾ ਮੁਕਤੀ ਦੇ ਮੌਕੇ 'ਤੇ ਕਾਲਜ ਸਟਾਫ ਕੌਂਸਲ ਵੱਲੋਂ ਵਿਦਾਇਗੀ ਸਮਾਗਮ ਕੀਤਾ ਗਿਆ। ਕਾਲਜ ਦੇ ਪਿੰ੍ਸੀਪਲ ਡਾ. ਐੱਸਕੇ ਅਰੋੜਾ ਨੇ ਕਿਹਾ ਕਿ ਪੋ੍ਫੈਸਰ ਰਾਜੇਸ਼ ਰਾਜਪੂਤ ਦੀ ਕਾਲਜ ਤੇ ਵਿਭਾਗ ਪ੍ਰਤੀ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਸਿੱਖਿਆ ਦੀ ਦੁਨੀਆ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਪੋ੍. ਰਾਜਪੂਤ ਨੂੰ ਸਟਾਫ ਕੌਂਸਲ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟਾਫ ਸਕੱਤਰ ਪੋ੍. ਵਿਪਨ ਝਾਂਝੀ, ਸੰਯੁਕਤ ਸਕੱਤਰ ਡਾ. ਦੀਪਕ ਵਧਾਵਨ, ਵਾਈਸ ਪਿੰ੍ਸੀਪਲ ਪੋ੍. ਸਲਿਲ ਉੱਪਲ, ਵਾਈਸ ਪਿੰ੍ਸੀਪਲ ਪੋ੍. ਅਰਚਨਾ ਓਬਰਾਏ, ਕਾਲਜ ਦੇ ਰਜਿਸਟਰਾਰ ਪੋ੍. ਕੁੰਵਰ ਦੀਪਕ, ਡਾ. ਦਿਨੇਸ਼ ਅਰੋੜਾ, ਡਾ. ਐਸਕੇ ਤੁਲੀ, ਪੋ੍. ਰੰਧਾਵਾ, ਪੋ੍. ਮਿੱਡਾ, ਡਾ. ਸਤੀਸ਼ ਸ਼ਰਮਾ, ਡਾ. ਹੇਮੰਤ, ਪੋ੍. ਸੋਨਿਕਾ, ਪੋ੍. ਪੁਨੀਤ ਪੁਰੀ, ਪੋ੍. ਵਿਸ਼ਾਲ ਸ਼ਰਮਾ, ਡਾ. ਸੁਰੇਸ਼ ਖੁਰਾਣਾ, ਹੋਰ ਸਟਾਫ ਤੇ ਪਤਵੰਤੇ ਹਾਜ਼ਰ ਸਨ।