ਜਤਿੰਦਰ ਪੰਮੀ, ਜਲੰਧਰ

ਡੀਏਵੀ ਕਾਲਜ 'ਚ ਬੀਤੇ ਦਿਨ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਉਸ ਵੇਲੇ ਉਥੇ ਮੌਜੂਦ ਅਧਿਆਪਕ ਤੇ ਵਿਦਿਆਰਥੀ ਹੈਰਾਨ ਹੋ ਗਏ ਜਦੋਂ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਸਟੇਟ ਬੈਂਕ ਆਫ ਇੰਡੀਆ ਦੇ ਐੱਮਡੀ ਤੇ ਕਾਲਜ ਦੇ 1975-78 ਬੈਚ ਬੀਕਾਮ ਦੇ ਪੁਰਾਣੇ ਵਿਦਿਆਰਥੀ ਪੀਕੇ ਗੁਪਤਾ ਨੇ ਆਪਣੇ ਅਧਿਆਪਕ ਸੀਐੱਮ ਜੁਨੇਜਾ ਨੂੰ ਦੇਖਦਿਆਂ ਹੀ ਉਨ੍ਹਾਂ ਦੇ ਪੈਰੀਂ ਹੱਥ ਲਾਏ। ਗੁਰੂ ਕੋਲੋਂ ਅਸ਼ੀਰਵਾਦ ਲੈਂਦਿਆਂ ਪੀਕੇ ਗੁਪਤਾ ਨੇ ਕਿਹਾ ਕਿ ਉਹ ਅੱਜ ਜੋ ਵੀ ਹਨ, ਡੀਏਵੀ ਕਾਲਜ ਤੇ ਆਪਣੇ ਗੁਰੂ ਦੀ ਬਦੌਲਤ ਹੀ ਹਨ। ਉਹ ਚਾਹੁੰਦੇ ਹੋਏ ਵੀ ਉਨ੍ਹਾਂ ਦਾ ਕਰਜ਼ ਨਹੀਂ ਲਾਹ ਸਕਦੇ। ਉਹ ਆਪਣੀਆਂ ਜਮਾਤਾਂ 'ਚ ਵੀ ਗਏ ਜਿਥੇ ਬੈਠ ਕੇ ਉਹ ਪੜਿ੍ਹਆ ਕਰਦੇ ਸਨ। ਐੱਮਡੀ ਗੁਪਤਾ ਨੇ ਕਿਹਾ ਕਿ ਜਦੋਂ ਉਹ ਪੜ੍ਹਦੇ ਸਨ ਤਾਂ ਕਾਲਜ 'ਚ ਕੰਪਨੀ ਪਲੇਸਮੈਂਟ ਨਹੀਂ ਹੁੰਦੀ ਸੀ ਪਰ ਬੀਕਾਮ 'ਚ ਚੰਗੇ ਅੰਕ ਆਉਣ ਕਾਰਨ ਉਨ੍ਹਾਂ ਨੂੰ ਜਗਤਜੀਤ ਇੰਡਸਟਰੀ ਵੱਲੋਂ ਕਾਲਜ 'ਚ ਆਫਰ ਲੈਟਰ ਆਇਆ ਸੀ ਅਤੇ ਇਸ ਤਰ੍ਹਾਂ ਉਹ ਉਨ੍ਹਾਂ ਦਿਨਾਂ ਦੌਰਾਨ ਕਾਲਜ ਵੱਲੋਂ ਪਲੇਸਮੈਂਟ ਪਾਉਣ ਵਾਲੇ ਚੋਣਵੇਂ ਵਿਦਿਆਰਥੀਆਂ ਵਿਚੋਂ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਐੱਸਬੀਆਈ ਪੀਓ ਦੇ ਬੈਚ ਵਿਚ ਸਨ ਤਾਂ ਉਨ੍ਹਾਂ ਦੇ ਬੈਚ ਵਿਚ 500 ਵਿਦਿਆਰਥੀ ਸਨ, ਜਿਨ੍ਹਾਂ ਵਿਚੋਂ ਸਾਰੇ ਵੱਡੇ ਸ਼ਹਿਰਾਂ ਜਾਂ ਕਾਨਵੈਂਟ ਸਕੂਲਾਂ 'ਚੋਂ ਪੜ੍ਹੇ ਹੋਏ ਪਰ ਉਹ ਡੀਏਵੀ ਕਾਲਜ ਤੋਂ ਸਿਰਫ਼ ਬੀਕਾਮ ਹਾਸਲ ਸਨ। ਉਨ੍ਹਾਂ 500 ਦੇ ਬੈਚ ਵਾਲੇ ਵਿਦਿਆਰਥੀਆਂ ਵਿਚੋਂ ਸਿਰਫ ਉਹ ਹੀ ਐੱਮਡੀ ਬਣੇ ਹਨ। ਕਾਲਜ ਪੁੱਜਣ 'ਤੇ ਪੀਕੇ ਗੁਪਤਾ ਦਾ ਸਵਾਗਤ ਡੀਏਵੀ ਮੈਨੇਜਿੰਗ ਕਮੇਟੀ ਲੋਕਲ ਯੂਨਿਟ ਦੇ ਚੇਅਰਮੈਨ ਰਿਟਾ. ਜੱਜ ਐੱਨਕੇ ਸੂਦ, ਪਿ੍ਰੰਸੀਪਲ ਡਾ. ਐੱਸਕੇ ਅਰੋੜਾ, ਵਾਈਸ ਪਿ੍ਰੰਸੀਪਲ ਅਰੁਣ ਮਹਿਰਾ, ਵਾਈਸ ਪਿ੍ਰੰਸੀਪਲ ਅਜੇ ਅਗਰਵਾਲ, ਕਮੇਟੀ ਦੇ ਲੋਕਲ ਯੂਨਿਟ ਦੇ ਪ੍ਰਧਾਨ ਕੁੰਦਨ ਲਾਲ ਅਗਰਵਾਲ ਤੇ ਹੋਰਨਾਂ ਵੱਲੋਂ ਕੀਤਾ ਗਿਆ। ਸਵਾਗਤੀ ਸ਼ਬਦ ਬੋਲਦਿਆਂ ਪਿ੍ਰੰਸੀਪਲ ਡਾ. ਐੱਸਕੇ ਅਰੋੜਾ ਨੇ ਕਿਹਾ ਕਿ ਸਾਡੇ ਲਈ ਇਹ ਅਤਿਅੰਤ ਖੁਸ਼ੀ ਦੀ ਗੱਲ ਹੈ ਕਿ ਕਾਲਜ ਦਾ ਪੁਰਾਣਾ ਵਿਦਿਆਰਥੀ ਅੱਜ ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਸਭ ਤੋਂ ਅਹਿਮ ਅਹੁਦੇ 'ਤੇ ਬਿਰਾਜਮਾਨ ਹੈ। ਡੀਏਵੀ ਦੀ ਉੱਚ ਸਿੱਖਿਆ ਪ੍ਰਣਾਲੀ ਨੂੰ ਪੀਕੇ ਗੁਪਤਾ ਵਰਗੀਆਂ ਸ਼ਖ਼ਸੀਅਤਾਂ ਹੀ ਸਹੀ ਸਾਬਤ ਕਰਦੀਆਂ ਹਨ। ਪਿ੍ਰੰਸੀਪਲ ਅਰੋੜਾ ਨੇ ਕਿਹਾ ਕਿ ਪੀਕੇ ਗੁਪਤਾ ਜਦੋਂ ਪਿਛਲੀ ਵਾਰੀ ਕਾਲਜ ਪੁੱਜੇ ਸਨ ਤਾਂ ਉਨ੍ਹਾਂ ਕਾਲਜ ਲਾਇਬ੍ਰੇਰੀ ਨੂੰ ਪੰਜ ਕੰਪਿਊਟਰ ਤੇ ਇਲੈਕਟਿ੍ਕ ਆਟੋ ਭੇਟ ਕੀਤਾ ਸੀ। ਇਸ ਵਾਰ ਉਨ੍ਹਾਂ ਨੇ ਕਾਲਜ ਨੂੰ 20 ਕੰਪਿਊਟਰ ਭੇਟ ਕੀਤੇ ਹਨ, ਜੋ ਉਨ੍ਹਾਂ ਦੇ ਆਪਣੇ ਕਾਲਜ ਪ੍ਰਤੀ ਅਥਾਹ ਪ੍ਰਰੇਮ ਦਾ ਪ੍ਰਤੀਕ ਹੈ। ਇਸ ਕੰਪਿਊਟਰ ਲੈਬ ਦਾ ਉਨ੍ਹਾਂ ਰਿਬਨ ਕੱਟ ਕੇ ਅਤੇ ਕੰਪਿਊਟਰ ਚਲਾ ਕੇ ਉਦਘਾਟਨ ਕੀਤਾ। ਇਸ ਮੌਕੇ ਰਜਿਸਟਰਾਰ ਪ੍ਰਰੋ. ਰਾਜੀਵ ਸ਼ਰਮਾ, ਸਟਾਫ ਸੈਕਟਰੀ ਪ੍ਰਰੋ. ਵਿਪਨ ਝਾਂਜੀ, ਡਾ. ਐੱਸਕੇ ਤੁਲੀ, ਰਾਜੀਵ ਅਰੋੜਾ, ਐੱਸਪੀ ਸਹਿਦੇਵ, ਅਜੇ ਗੋਸਵਾਮੀ, ਪਿ੍ਰੰਸੀਪਲ ਜੇਸੀ ਜੋਸ਼ੀ, ਪਿ੍ਰੰਸੀਪਲ ਡਾ. ਅਜੇ ਸਰੀਨ ਅਤੇ ਹੋਰ ਹਾਜ਼ਰ ਸਨ।