ਪੱਤਰ ਪੇ੍ਰਰਕ, ਆਦਮਪੁਰ : ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ 'ਚ ਐੱਨਐੱਸਐੱਸ ਦੇ ਵਲੰਟੀਅਰਜ਼ ਤੇ ਐੱਨਸੀਸੀ ਦੇ ਕੈਡਿਟਸ ਨੇ ਸਾਂਝੇ ਤੌਰ 'ਤੇ ਕਾਲਜ ਦੇ ਕੈਂਪਸ ਦੀ ਸਫ਼ਾਈ ਤੇ ਬੂਟਿਆਂ ਦੀ ਸਾਂਭ-ਸੰਭਾਲ ਕੀਤੀ ਗਈ। ਐੱਨਐੱਸਐੱਸ ਦੇ ਵਲੰਟੀਅਰਜ਼ ਤੇ ਐੱਨਸੀਸੀ ਦੇ ਕੈਡਿਟਸ ਵੱਲੋਂ ਉਕਤ ਬੂਟਿਆਂ ਦੀ ਗੁਡਾਈ ਕੀਤੀ ਗਈ ਤੇ ਕਾਲਜ ਦੇ ਮਾਲੀਆਂ ਦੀ ਮਦਦ ਨਾਲ ਖਾਦ-ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪਿੰ੍ਸੀਪਲ ਪੋ੍. ਰਚਨਾ ਤੁਲੀ ਨੇ ਬੂਟਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਹਰੇਕ ਵਿਦਿਆਰਥੀ ਨੂੰ ਪ੍ਰਤੀ ਬੂਟੇ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਐੱਨਐੱਸਐੱਸ ਇਕਾਈ ਦੇ ਡਾ. ਬਲਵਿੰਦਰ ਸਿੰਘ ਥਿੰਦ (ਲੜਕੇ), ਡਾ. ਰਵਿੰਦਰ ਕੌਰ (ਲੜਕੀਆਂ) ਤੇ ਐੱਨਸੀਸੀ ਯੂਨਿਟ ਦੇ ਇੰਚਾਰਜ ਪੋ੍. ਹਰਮਨਪ੍ਰਰੀਤ ਸਿੰਘ ਹਾਜ਼ਰ ਸਨ।