ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀ ਵਿਦਿਆਰਥਣ ਦਮਨਪ੍ਰਰੀਤ ਕੌਰ ਨੇ ਯੂਨੀਵਰਸਿਟੀ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਦਮਨਪ੍ਰਰੀਤ ਕੌਰ ਨੇ ਬੀ.ਡਿਜ਼ਾਈਨ ਮਲਟੀਮੀਡੀਆ ਸਮੈਸਟਰ-2 ਦੇ ਪ੍ਰਰੀਖਿਆ ਨਤੀਜੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 400 'ਚੋਂ 345 ਅੰਕ ਹਾਸਲ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਪਿ੍ਰੰਸੀਪਲ ਪ੍ਰਰੋ. ਡਾ. ਅਜੇ ਸਰੀਨ ਨੇ ਦਮਨਪ੍ਰਰੀਤ ਕੌਰ ਨੂੰ ਵਧਾਈ ਦਿੱਤੀ। ਇਸ ਮੌਕੇ ਜਗਜੀਤ ਭਾਟੀਆ, ਆਸ਼ੀਸ਼ ਚੱਢਾ ਅਤੇ ਰਿਸ਼ਭ ਧੀਰ ਵੀ ਮੌਜੂਦ ਸਨ।