v> ਡੈਸਕ, ਜਲੰਧਰ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਲਧਾਣਾ ਝਿੱਕਾ ਦੇ ਦਲਜਿੰਦਰ ਸਿੰਘ (60) ਦਾ ਟੈਸਟ positive ਆਉਣ ਤੋਂ ਬਾਅਦ ਉਨ੍ਹਾਂ ਨੂੰ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਇਕਾਂਤਵਾਸ 'ਚ ਰੱਖਿਆ ਗਿਆ ਸੀ। ਡਾਕਟਰਾਂ ਤੇ ਹੋਰ ਸਟਾਫ ਦੀ ਨਿਰੰਤਰ ਦੇਖਭਾਲ ਸਦਕਾ ਦਲਜਿੰਦਰ ਸਿੰਘ ਹੁਣਾਂ ਦੇ 4 ਤੇ 5 ਅਪ੍ਰੈਲ ਨੂੰ ਕੀਤੇ ਗਏ ਟੈਸਟ ਨੈਗੇਟਿਵ ਆਏ ਸਨ। ਸਿਹਤਯਾਬ ਹੋਣ ਤੋਂ ਬਾਅਦ ਦਲਜਿੰਦਰ ਸਿੰਘ ਨੇ ਆਪਣੇ ਸੰਦੇਸ਼ 'ਚ ਆਖਿਆ ਕਿ ਇਸ ਰੋਗ ਨੂੰ ਭਜਾਉਣ ਦਾ ਸਭ ਤੋਂ ਕਾਰਗਰ ਹਥਿਆਰ ਇਹੀ ਹੈ ਕਿ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ ਤੇ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰੋ।

Posted By: Amita Verma