ਮਹਿੰਦਰ ਰਾਮ ਫੁਗਲਾਣਾ, ਜਲੰਧਰ : ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ, ਮਹੰਤ ਪੁਰਸ਼ੋਤਮ ਲਾਲ ਡੇਰਾ ਚੱਕ ਹਕੀਮ, ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰੂ ਘਰ ਸ਼੍ਰੀ ਚਰਨ ਛੋਹ ਗੰਗਾ ਸ਼੍ਰੀ ਖੁਰਾਲਗੜ੍ਹ, ਸੰਤ ਕਰਮ ਚੰਦ ਬੀਨੇਵਾਲ, ਸੰਤ ਜਗਵਿੰਦਰ ਲਾਂਬਾ ਖਮਾਣੋਂ, ਸੰਤ ਜਗਤਾਰ ਸਿੰਘ ਨੇ ਇੱਥੇ ਪ੍ਰਰੈੱਸ ਕਾਨਫਰੰਸ 'ਚ ਪ੍ਰਰੈੱਸ ਬਿਆਨ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਰ ਨੂੰ ਤੋੜੇ ਜਾਣ ਦੇ ਰੋਸ ਵਜੋਂ ਪੰਜਾਬ ਬੰਦ ਨੂੰ ਸ਼ਾਂਤਮਈ ਢੰਗ ਨਾਲ ਸਫਲ ਬਣਾਉਣ ਲਈ ਸਮੂਹ ਗੁਰੂ ਰਵਿਦਾਸ ਨਾਮ ਲੇਵਾ ਸੰਗਤ, ਭਗਵਾਨ ਵਾਲਮੀਕਿ ਸਮਾਜ, ਮੁਸਲਿਮ ਸਮਾਜ, ਸਮੂਹ ਸਿੱਖ ਜਥੇਬੰਦੀਆਂ ਜਿਨ੍ਹਾਂ 'ਚ ਅਕਾਲੀ ਦਲ ਅੰਮਿ੍ਤਸਰ, ਯੂਨਾਈਟਿਡ ਅਕਾਲੀ ਦਲ, ਸਿੱਖ ਸਟੂਡੈਂਟਸ ਫੈਡੇਰੇਸ਼ਨ, ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰਰੀਤ ਸਿੰਘ, ਸਿੱਖ ਤਾਲਮੇਲ ਕਮੇਟੀ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਓਨੀ ਦੇਰ ਤਕ ਜਾਰੀ ਰਹੇਗਾ ਜਿੰਨੀ ਦੇਰ ਤਕ ਮੰਦਰ ਦੀ ਜਗ੍ਹਾ ਸਾਡੇ ਸਮਾਜ ਨੂੰ ਨਹੀਂ ਦਿੱਤੀ ਜਾਂਦੀ ਹੈ ਤੇ ਉੱਥੇ ਮੰਦਰ ਨਹੀਂ ਬਣਦਾ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਇਸ ਬੰਦ ਨੂੰ ਸਫਲ ਬਣਾਇਆ ਇਸ ਤਰ੍ਹਾਂ ਦਿੱਲੀ ਵਿਖੇ 21 ਅਗਸਤ ਦੇ ਜੰਤਰ-ਮੰਤਰ 'ਤੇ ਧਰਨੇ ਲਈ ਵੀ ਵਹੀਰਾਂ ਘੱਤ ਕੇ ਦਿੱਲੀ ਪੁੱਜੋ। ਕੇਂਦਰੀ ਮੰਤਰੀ ਹਰੀਦੀਪ ਪੁਰੀ ਵੱਲੋਂ ਜੋ ਸਥਾਨ ਬਦਲ ਕੇ ਗੁਰੂ ਰਵਿਦਾਸ ਮਹਾਰਾਜ ਦੇ ਮੰਦਰ ਦੀ ਮੁੜ ਨਿਰਮਾਣ ਦੀ ਗੱਲ ਕੀਤੀ ਗਈ ਹੈ ਉਸ ਨਾਲ ਸਾਡਾ ਸਮਾਜ ਸਹਿਮਤ ਨਹੀਂ ਹੈ। ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਦਾ ਮੁੜ ਨਿਰਮਾਣ ਪਵਿੱਤਰ ਚਰਨ ਛੋਹ ਪ੍ਰਰਾਪਤ ਧਰਤੀ 'ਤੇ ਹੀ ਕੀਤਾ ਜਾਵੇ। ਉਨ੍ਹਾਂ ਸਮੁੱਚੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਆਜ਼ਾਦੀ ਦਿਹਾੜੇ ਦਾ ਬਾਈਕਾਟ ਕੀਤਾ ਜਾਵੇ। ਇਸ ਮੌਕੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਸੱਤਪਾਲ, ਸੰਤ ਲਾਲ ਦਾਸ ਪਿਆਲਾ ਵਾਲੇ, ਬਲਵੀਰ ਮਹੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਸੰਤ ਦਿਆਲ ਚੰਦ, ਕੌਮੀ ਖਜ਼ਾਨਚੀ ਅਮਿਤ ਕੁਮਾਰ ਪਾਲ, ਬੀਰ ਚੰਦ ਸੁਰੀਲਾ ਪ੍ਰਧਾਨ ਗੁਰੂ ਕਿ੍ਪਾ ਇੰਟਰਨੈਸਨਲ ਕੰਨਿਆ ਦਾਨ ਸੰਸਥਾ, ਪ੍ਰਰੇਮਪਾਲ ਸਿੰਘ, ਗੁਰਦਿਆਲ ਭੱਟੀ ਜ਼ਿਲ੍ਹਾ ਪ੍ਰਧਾਨ ਤੇ ਰਾਮ ਸਿੰਘ ਆਦਿ ਹਾਜ਼ਰ ਸਨ।