ਪੱਤਰ ਪ੍ਰਰੇਰਕ, ਜਲੰਧਰ : ਨੀਵੀਂ ਆਬਾਦੀ ਸੰਤੋਖਪੁਰਾ ਵਿਖੇ ਤੀਆਂ ਦਾ ਤਿਉਹਾਰ ਇਲਾਕਾ ਵਾਸੀਆਂ ਨੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਮਨਾਇਆ।

ਇਸ ਮੌਕੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਪਹਿਰਾਵੇ 'ਚ ਸੱਜ-ਧੱਜ ਕੇ ਇਕੱਤਰ ਹੋਈਆਂ ਮੁਟਿਆਰਾਂ ਨੇ ਧਮਾਲ ਪਾਈ। ਇਸ ਮੌਕੇ ਅਮਰ ਨਾਥ ਮਹੇ, ਧਰਮਪਾਲ ਧੰਮੀ, ਪਵਨ ਕੁਮਾਰ ਪ੍ਰਧਾਨ ਐਂਟੀ ਕੁਰਪਸ਼ਨ ਮੀਡੀਆ ਕਲੱਬ, ਹਰਭਜਨ ਸੰਧੂ ਪ੍ਰਧਾਨ ਅੰਬੇਡਕਰ ਸੈਨਾ ਮੂਲਨਿਵਾਸੀ ਜਲੰਧਰ ਨੇ ਆਖਿਆ ਕਿ ਅਜਿਹੇ ਪੁਰਾਤਨ ਮੇਲੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਪਿ੍ਰੰਸ. ਰਾਜੇਸ਼ ਕੁਮਾਰ, ਮੈਡਮ ਨੀਲਮ ਤੇ ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕ ਮੰਚ 'ਤੇ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਤਿਉਹਾਰ ਮਨਾਉਣੇ ਚਾਹੀਦੇ ਹਨ।

ਇਸ ਮੌਕੇ ਸਮਾਜ ਸੇਵੀ ਸ਼ਖਸੀਅਤ ਸ਼ਿੰਦਰ ਪਾਲ, ਪ੍ਰਰੇਮ ਭੁੱਟਾ, ਗੁਰਨਾਮ ਸਿੰਘ, ਰਤਨ ਸਿੰਘ, ਕਰਨੈਲ ਸੰਤੋਖਪੁਰੀ, ਐਡਵੋਕੇਟ ਮਨੋਜ ਕੁਮਾਰ, ਦਵਿੰਦਰ ਸਿੰਘ ਐੱਲਆਈਸੀ ਤੋਂ, ਅਮਰਜੀਤ ਸਿੱਧੂ, ਯਸ਼ਪਾਲ ਪਾਲੀ, ਅਵਤਾਰ ਤਾਰੀ, ਭੋਲਾ ਕਾਮੇਡੀਅਨ, ਕਮਲਾ ਦੇਵੀ, ਵਿਮਲਾ ਦੇਵੀ, ਮੀਨਾ ਮਹੇ, ਸ਼ਿੰਦਰਾ, ਵਿੱਦਿਆ, ਬਲਵੀਰ ਕੌਰ ਮਹੇ, ਜੌਨੀ ਮਹੇ, ਰਮੇਸ਼ ਮਹੇ, ਗੀਤਾ ਰਾਣੀ, ਗੋਨੀ ਆਦਿ ਹਾਜ਼ਰ ਸਨ।