ਜਲੰਧਰ : ਮਹਾਸ਼ਿਵਰਾਤਰੀ ਨੂੰ ਲੈ ਕੇ ਸੋਮਵਾਰ ਨੂੰ ਸ਼ਹਿਰ 'ਚ ਤੜਕੇ ਤੋਂ ਹੀ ਸ਼ਿਵ ਭਗਤਾਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਖਾਸ ਕਰ ਕੇ ਮਹਾਸ਼ਿਵਰਾਤਰੀ ਦਾ ਵਰਤ ਰੱਖਣ ਵਾਲੇ ਸ਼ਰਧਾਲੂਆਂ ਨੇ ਚਾਰ ਪਹਿਰ ਦੀ ਪੂਜਾ ਦੀ ਸ਼ੁਰੂਆਤ ਸਵੇਰੇ ਸ਼ਿਵ ਮੰਦਰਾਂ 'ਚ ਜਾ ਕੇ ਕੀਤੀ। ਭਗਵਾਨ ਸ਼ਿਵ ਦੀ ਪੂਜਾ ਲਈ ਸ਼ੁੱਭ ਮੰਨੇ ਜਾਂਦੇ ਸੋਮਵਾਰ ਵਾਲੇ ਦਿਨ ਹੀ ਸ਼ਿਵਰਾਤਰੀ ਮਨਾਈ ਜਾਣ ਨਾਲ ਇਸ ਦਿਨ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ।

ਸ਼ਿਵ ਭਗਤਾਂ ਨੇ ਭੰਗ, ਧਤੂਰਾ, ਬੇਲ ਪੱਤਰ, ਫਲ, ਫੁੱਲ ਤੇ ਜਲ ਚੜ੍ਹਾ ਕੇ ਭਗਵਾਨ ਸ਼ਿਵ ਦੀ ਅਰਧਾਨਾ ਕੀਤੀ। ਜਿੱਥੇ ਸ਼ਰਧਾਲੂਆਂ ਨੇ ਪੂਜਾ-ਅਰਚਨਾ ਨਾਲ ਮਹਾਸ਼ਿਵਰਾਤਰੀ ਦੇ ਤਿਉਹਾਰ ਦਾ ਆਗਾਜ਼ ਕੀਤਾ।

ਸ਼ਿਵਰਾਤਰੀ ਮੌਕੇ ਗੋਪਾਲ ਨਗਰ ਸਥਿਤ ਮਾਨਵ ਸੇਵਾ ਸੁਸਾਇਟੀ ਆਸ਼ਰਮ ਭਗਤੀ ਭਵਨ 'ਚ ਜਲ ਅਭਿਸ਼ੇਕ ਕਰਦੇ ਹੋਏ ਸ਼ਰਧਾਲੂ।

ਮਾਨਵ ਸੇਵਾ ਸੁਸਾਇਟੀ ਆਸ਼ਰਮ ਭਗਤੀ ਪਾਵਨ, ਗੋਪਾਲ ਨਗਰ 'ਚ ਸ਼ਿਵਰਾਤਰੀ ਨੂੰ ਲੈ ਕੇ ਜਲ ਅਭਿਸ਼ੇਕ ਕਰਦੇ ਹੋਏ ਸ਼ਰਧਾਲੂ।

ਮਾਤਾ ਚਿੰਤਪੁਰਨੀ ਮੰਦਰ 'ਚ ਸ਼ਿਵਰਾਤਰੀ ਨੂੰ ਲੈ ਕੇ ਜਲ ਅਭਿਸ਼ੇਕ ਕਰਦੇ ਹੋਏ ਸ਼ਰਧਾਲੂ।

ਮੰਦਰ ਕਮੇਟੀਆਂ ਨੇ ਫੁੱਲਾਂ ਦਾ ਕੀਤਾ ਇੰਤਜ਼ਾਮ

ਮਹਾਸ਼ਿਵਰਾਤਰੀ ਨੂੰ ਲੈ ਕੇ ਕਈ ਸ਼ਹਿਰ ਦੇ ਕਈ ਸ਼ਿਵ ਮੰਦਰਾਂ 'ਚ ਪ੍ਰਬੰਧਕ ਕਮੇਟੀਆਂ ਵੱਲੋਂ ਭੰਗ, ਧਤੂਰਾ ਤੇ ਫੁੱਲਾਂ ਦਾ ਇੰਤਜ਼ਾਮ ਭਗਤਾਂ ਲਈ ਕੀਤਾ ਗਿਆ ਹੈ। ਮੰਦਰ ਚ ਪਹੁੰਚੇ ਸਾਰੇ ਸ਼ਰਧਾਲੂਆਂ ਨੂੰ ਪ੍ਰਸਾਦਿ ਵੀ ਵੰਡਿਆ ਗਿਆ।

Posted By: Amita Verma