ਰਾਕੇਸ਼ ਗਾਂਧੀ ਜਲੰਧਰ : ਥਾਣਾ ਭਾਰਗੋ ਕੈਂਪ ਦੇ ਖੇਤਰ 'ਚ ਪੈਂਦੇ ਅਵਤਾਰ ਨਗਰ ਰੋਡ 'ਤੇ ਸਥਿਤ ਰੀਜੈਂਟ ਪਾਰਕ ਨੇਡ਼ੇ ਰਿਕਸ਼ਾ ਤੇ ਆਪਣੀ ਧੀ ਨਾਲ ਜਾ ਰਹੀ ਇੱਕ ਔਰਤ ਦਾ ਬਾਈਕ ਸਵਾਰ ਦੋ ਨੌਜਵਾਨ ਪਰਸ ਝਪਟ ਕੇ ਫ਼ਰਾਰ ਹੋ ਗਏ ਪਰਸ 'ਚ ਨਕਦੀ ਅਤੇ ਜ਼ਰੂਰੀ ਕਾਗ਼ਜ਼ਾਤ ਸਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤੋਸ਼ ਰਾਣੀ ਵਾਸੀ ਕਿ੍ਰਸ਼ਨਾ ਨਗਰ ਨੇ ਦੱਸਿਆ ਕਿ ਉਹ ਆਪਣੇ ਧੀ ਨੀਤੂ ਨਾਲ ਇੱਕ ਸਕੈਨਿੰਗ ਸੈਂਟਰ ਤੋਂ ਸਕੈਨਿੰਗ ਕਰਵਾਉਣ ਤੋਂ ਬਾਅਦ ਰਿਕਸ਼ਾ 'ਚ ਆਪਣੇ ਘਰ ਵੱਲ ਜਾ ਰਹੀ ਸੀ ਜਦ ਉਹ ਅਵਤਾਰ ਨਗਰ ਦੀ ਗਲੀ ਨੇਡ਼ੇ ਰੀਜੈਂਟ ਪਾਰਕ ਕੋਲ ਪਹੁੰਚੀ ਤਾਂ ਪਿੱਛੋਂ ਦੀ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸ ਦੇ ਹੱਥ 'ਚ ਫੜਿਆ ਪਰਸ ਝਪਟ ਕੇ ਫਰਾਰ ਹੋ ਗਏ। ਉਸ ਦੇ ਰੌਲਾ ਪਾਉਣ ਦੇ ਬਾਵਜੂਦ ਵੀ ਲੁਟੇਰੇ ਤੇਜ਼ੀ ਨਾਲ ਉੱਥੋਂ ਫ਼ਰਾਰ ਹੋ ਗਏ। ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਫੜਨ ਵਿਚ ਕਾਮਯਾਬ ਨਾ ਹੋ ਸਕੇ।ਸੰਤੋਸ਼ ਰਾਣੀ ਨੇ ਦੱਸਿਆ ਕਿ ਪਰਸ ਵਿੱਚ 1500 ਰੁਪਏ ਨਕਦ ਤੇ ਜ਼ਰੂਰੀ ਕਾਗਜ਼ਾਤ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਭਾਰਗੋ ਕੈਂਪ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ 'ਚ ਜੁੱਟ ਗਈ।

Posted By: Rajnish Kaur