ਜੇਐੱਨਐੱਨ, ਜਲੰਧਰ : ਨਿੱਜੀ ਕੰਪਨੀ 'ਚ ਕੰਮ ਕਰਨ ਵਾਲੇ ਹਰਗੋਵਿੰਦ ਨਗਰ ਦੇ ਰਾਜੇਸ਼ ਚੌਹਾਨ ਨੂੰ ਸ਼ੁੱਕਰਵਾਰ ਸਵੇਰੇ ਫੇਸਬੁੱਕ ਮੈਸੇਂਜਰ 'ਤੇ ਦੋਸਤ ਅਮਰੀਕ ਸਿੰਘ ਦਾ ਮੈਸੇਜ ਆਇਆ ਕਿ ਹਾਦਸਾ ਵਾਪਰ ਗਿਆ ਹੈ ਤੇ ਮੈਂ ਦਿੱਲੀ ਅਪੋਲੋ ਹਸਪਤਾਲ ਦੇ ਆਈਸੀਯੂ 'ਚ ਹਾਂ, ਤੁਰੰਤ 15 ਹਜ਼ਾਰ ਰੁਪਏ ਚਾਹੀਦੇ। ਰਾਜੇਸ਼ ਨੂੰ ਸ਼ੱਕ ਹੋਇਆ ਤਾਂ ਉਸ ਨੇ ਫੋਨ ਨੰਬਰ ਮੰਗਿਆ ਪਰ ਸਾਹਮਣੇ ਵਾਲੇ ਨੰਬਰ ਨਹੀਂ ਦੇ ਸਕਿਆ, ਬਸ ਇਕੋ ਗੱਲ 'ਤੇ ਅੜ ਗਿਆ ਕਿ ਤੁਰੰਤ ਪੈਸੇ ਭੇਜ ਦੇਵੋ। ਉਹ ਸਮਝ ਗਿਆ ਕਿ ਇਹ ਠੱਗੀ ਹੈੈ। ਰਾਜੇਸ਼ ਨੇ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ ਤਾਂ ਠੱਗ ਨੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ। ਫੇਸਬੁੱਕ ਮੈਸੇਂਜਰ ਹੈਕ ਕਰ ਆਨਲਾਈਨ ਠੱਗੀ ਦੀ ਕੋਸ਼ਿਸ਼ ਨੂੰ ਰਾਜੇਸ਼ ਨੇ ਜਾਗਰੂਕਤਾ ਤੋਂ ਨਾਕਾਮ ਕਰ ਦਿੱਤਾ। ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲੇ ਅਮਰੀਕ ਨੇ ਦੱਸਿਆ ਕਿ ਉਸ ਦਾ ਫੇਸਬੁੱਕ ਮੈਸੇਂਜਰ ਕਿਸੇ ਨੇ ਹੈਕ ਕਰ ਲਿਆ ਹੈ। ਉਸ ਦੀ ਫਰੈਂਡ ਲਿਸਟ 'ਚ ਜਿੰਨੇ ਵੀ ਲੋਕ ਸੀ, ਸਾਰਿਆਂ ਨੂੰ ਇਹੀ ਮੈਜੇਸ ਭੇਜ ਕੇ ਪੈਸੇ ਮੰਗੇ ਜਾ ਰਹੇ ਹਨ। ਕੁਝ ਰਿਸ਼ਤੇਦਾਰ ਉਸ ਦੇ ਵਿਦੇਸ਼ 'ਚ ਰਹਿੰਦੇ ਹਨ, ਉਨ੍ਹਾਂ ਨੂੰ ਵੀ ਮੈਸੇਜ ਗਿਆ ਤਾਂ ਉਹ ਚਿੰਤਤ ਹੋ ਗਏ। ਉਨ੍ਹਾਂ ਨੇ ਤੁਰੰਤ ਫੋਨ ਕੀਤਾ ਤਾਂ ਪਤਾ ਚਲਿਆ ਕਿ ਉਨ੍ਹਾਂ ਫੇਸਬੁੱਕ ਮੈਸੇਂਜਰ ਹੈਕ ਹੋ ਗਿਆ ਹੈ। ਜਿਸ ਤੋਂ ਮੈਸੇਜ ਭੇਜ ਕੇ ਪੈਸੇ ਮੰਗੇ ਜਾ ਰਹੇ ਹਨ। ਉਨ੍ਹਾਂ ਨੇ ਹੁਣ ਇਸ ਬਾਰੇ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਸ਼ਿਕਾਇਤ ਦੇ ਦਿੱਤੀ ਹੈ।

---

ਓਐੱਲਐਕਸ 'ਤੇ ਵੀ ਹੋਈ ਸੀ ਠੱਗੀ ਦੀ ਕੋਸ਼ਿਸ਼

ਕੰਪਿਊਟਰ ਦਾ ਕੰਮ ਕਰਨ ਵਾਲੇ ਰਾਜੇਸ਼ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਕਿਸੇ ਜਾਣ-ਪਛਾਣ ਵਾਲੇ ਦੀ ਵਾਸ਼ਿੰਗ ਮਸ਼ੀਨ ਦਾ ਵਿਗਿਆਪਨ ਓਐੱਲਐਕਸ 'ਤੇ ਪਾਇਆ ਸੀ। ਉਸ ਨੂੰ ਕਿਸੇ ਨੇ ਖਰੀਦਦਾਰ ਦੱਸ ਕੇ ਫੋਨ ਕੀਤਾ ਤੇ ਕਿਹਾ ਕਿ ਵਾਸ਼ਿੰਗ ਉਸ ਨੂੰ ਪਸੰਦ ਹੈ, ਉਹ ਐਡਵਾਂਸ ਪੇਮੈਂਟ ਦੇਣਾ ਚਾਹੁੰਦਾ ਹੈ। ਰਾਜੇਸ਼ ਨੂੰ ਹੈਰਾਨੀ ਹੋਈ ਤੇ ਉਸ ਨੇ ਕਿਹਾ ਕਿ ਪਹਿਲੇ ਵਾਸ਼ਿੰਗ ਮਸ਼ੀਨ ਦੇਖ ਤਾਂ ਲਵੋ ਪਰ ਉਹ ਪੇਟੀਐੱਮ ਜਾਂ ਗੂਗਲ ਪੇ ਨੰਬਰ ਮੰਗਣ 'ਤੇ ਅੜ ਗਿਆ। ਠੱਗ ਨੇ ਉਨ੍ਹਾਂ ਨੂੰ ਇਹ ਕਹਿ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਕਿਸੇ ਦੂਸਰੇ ਨੂੰ ਨਾ ਵੇਚਿਓ, ਇਸ ਲਈ ਐਡਵਾਂਸ ਪੇਮੈਂਟ ਦੇ ਰਿਹਾ ਹਾਂ। ਹਾਲਾਂਕਿ ਨੰਬਰ ਦਿੰਦੇ ਹੀ ਜਦੋਂ ਉਨ੍ਹਾਂ ਦਾ ਗੂਗਲ ਪੇ ਅਕਾਊਂਟ ਤੋਂ ਪੈਸੇ ਕੱਢਣ ਦਾ ਓਟੀਪੀ ਉਨ੍ਹਾਂ ਕੋਲ ਆਇਆ, ਉਹ ਸਮਝ ਗਏ। ਇਹੀ ਵਜ੍ਹਾ ਰਹੀ ਕਿ ਇਸ ਬਾਰੇ ਉਹ ਫੇਸਬੁੱਕ ਮੈਸੇਂਜਰ ਦੇ ਝਾਂਸੇ 'ਚ ਨਹੀਂ ਆਏ।

---

ਇੰਝ ਬਚੋ ਆਨਲਾਈਨ ਠੱਗੀ ਤੋਂ

ਫੇਸਬੁੱਕ ਮੈਸੇਂਜਰ 'ਤੇ ਕੋਈ ਪੈਸੇ ਮੰਗੇ ਤਾਂ ਪਹਿਲਾਂ ਉਸ ਵਿਅਕਤੀ ਨਾਲ ਜ਼ਰੂਰ ਗੱਲ ਕਰ ਲਵੋ ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ। ਆਨਲਾਈਨ ਲੈਣ-ਦੇਣ ਸਮੇਂ ਕੋਈ ਕਵਿਕ ਸਪੋਰਟਸ ਜਾਂ ਹੋਰ ਐਪ ਡਾਊਨਲੋਡ ਕਰਨ ਨੂੰ ਕਹੇ ਤਾਂ ਨਾ ਕਰੋ। ਆਨਲਾਈਨ ਸ਼ਿਕਾਇਤ ਲਈ ਕਿਸੇ ਵੀ ਬੈਂਕ, ਵੈੱਬਸਾਈਟ ਜਾਂ ਹੋਰ ਮੱਧ ਦਾ ਹੈਲਪਲਾਈਨ ਜਾਂ ਕਸਟਮਰ ਕੇਅਰ ਨੰਬਰ ਗੂਗਲ ਸਰਚ ਨਾ ਕਰੋ, ਸਗੋਂ ਉਨ੍ਹਾਂ ਦੀ ਅਧਿਕਾਰਿਕ ਵੈੱਬਸਾਈਟ 'ਤੇ ਹੀ ਦੇਖੋ। ਕਿਸੇ ਨੂੰ ਵੀ ਆਪਣਾ ਓਟੀਪੀ ਨਾ ਦੱਸੋ। ਏਟੀਐੱਮ ਜਾ ਕ੍ਰੈਡਿਟ ਕਾਰਡ ਨੰਬਰ, ਸੀਵੀਵੀ ਕੋਡ ਤੇ ਹੋਰ ਜਾਣਕਾਰੀ ਨਾ ਦੇਵੋ।