ਜੇਐੱਨਐੱਨ, ਜਲੰਧਰ : ਆਈਪੀਐੱਲ (IPL) 'ਚ ਕਿੰਗਸ ਈਲੈਵਨ ਪੰਜਾਬ (King XI Punjab) ਵੱਲ਼ੋਂ ਖੇਡ ਰਹੇ ਜਲੰਧਰ ਦੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਹਰਦੇਵ ਸਿੰਘ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਉਨ੍ਹਾਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਸੀ। ਤਬੀਅਤ ਜ਼ਿਆਦਾ ਵਿਗੜਨ 'ਤੇ ਉਨ੍ਹਾਂ ਨੂੰ ਚੰਡੀਗੜ੍ਹ ਫੋਰਟਿਸ ਹਸਪਤਾਲ ਤੋਂ ਐਡਮਿਟ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਕ੍ਰਿਕਟਰ ਮਨਦੀਪ ਸਿੰਘ ਇਸ ਸਮੇਂ ਈਲੈਵਨ ਪੰਜਾਬ ਵੱਲੋਂ ਆਈਪੀਐੱਲ 'ਚ ਖੇਡ ਰਹੇ ਹਨ। ਦੁਬਈ 'ਚ ਚੱਲ ਰਹੇ ਆਈਪੀਐੱਲ ਮੁਕਾਬਲਿਆਂ ਕਾਰਨ ਇਸ ਸਮੇਂ ਉਹ ਅਬੂ ਧਾਬੀ 'ਚ ਹਨ। ਹਰਦੇਵ ਸਿੰਘ ਜਲੰਧਰ ਦੇ ਸਾਬਕਾ ਜ਼ਿਲ੍ਹਾ ਖੇਡ ਅਧਿਕਾਰੀ ਵੀ ਰਹੇ ਸਨ।

Posted By: Amita Verma