ਜੇਐੱਨਐÎੱਨ, ਜਲੰਧਰ : ਪਰਾਗਪੁਰ ਜੀਟੀ ਰੋਡ 'ਤੇ ਸਥਿਤ ਬਾਥ ਕੈਸਲ ਮੈਰਿਜ ਪੈਲੇਸ 'ਚ ਜਿਸ ਵਿਆਹ 'ਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਸ਼ਾਮਲ ਹੋਏ ਸਨ, ਉਸੇ ਸਮਾਗਮ 'ਚ ਸ਼ਾਮਲ ਹੋਣ ਆਏ ਪ੍ਰਰਾਪਰਟੀ ਡੀਲਰ ਦੀ ਕਰੇਟਾ ਕਾਰ ਨੂੰ ਪੈਲੇਸ ਦੇ ਬਾਹਰ ਗਨ ਪੁਆਇਾਂਟ 'ਤੇ ਲੁੱਟ ਲਿਆ ਗਿਆ। ਸ਼ੁੱਕਰਵਾਰ ਰਾਤ ਸਾਢੇ ਦਸ ਵਜੇ ਦੇ ਲਗਪਗ ਗ੍ਰੀਨ ਮਾਡਲ ਟਾਊਨ ਵਾਸੀ ਪ੍ਰਰਾਪਰਟੀ ਡੀਲਰ ਕਮਲਜੀਤ ਸਿੰਘ ਪੈਲੇਸ ਦੇ ਬਾਹਰ ਕਾਰ 'ਚੋਂ ਉਤਰ ਕੇ ਵਿਆਹ ਸਮਾਗਮ ਵਿਚ ਚਲੇ ਗਏ। ਪੈਲੇਸ ਦੀ ਵੈਲੇਟ ਪਾਰਕਿੰਗ ਦਾ ਕਰਿੰਦਾ ਉਨ੍ਹਾਂ ਤੋਂ ਕਾਰ ਲੈ ਕੇ ਉਸ ਨੂੰ ਪਾਰਕ ਕਰਨ ਲੱਗਾ। ਕਰਿੰਦਾ ਕਾਰ ਨੂੰ ਪਾਰਕ ਕਰ ਕੇ ਉਸ ਨੂੰ ਲਾਕ ਕਰ ਕੇ ਵਾਪਸ ਜਾ ਰਿਹਾ ਸੀ ਕਿ ਇਸੇ ਦੌਰਾਨ ਤਿੰਨ ਨੌਜਵਾਨਾਂ ਨੇ ਅਚਾਨਕ ਉਸ ਨੂੰ ਘੇਰ ਲਿਆ ਅਤੇ ਇਕ ਨੌਜਵਾਨ ਨੇ ਕਰਿੰਦੇ ਨੂੰ ਪਿਸਤੌਲ ਦਿਖਾ ਕੇ ਕਾਰ ਦੀ ਚਾਬੀ ਲੈ ਲਈ। ਇਸ ਤੋਂ ਬਾਅਦ ਤਿੰਨੋਂ ਲੁਟੇਰੇ ਕਾਰ ਵਿਚ ਸਵਾਰ ਹੋ ਗਏ ਅਤੇ ਨਾਲ ਹੀ ਵੈਲੇ ਪਾਰਕਿੰਗ ਦੇ ਕਰਿੰਦੇ ਨੂੰ ਵੀ ਜਬਰੀ ਕਾਰ ਵਿਚ ਬਿਠਾ ਲਿਆ। ਇਸ ਤੋਂ ਬਾਅਦ ਲੁਟੇਰੇ ਕਾਰ ਨੂੰ ਲੈ ਕੇ ਲੁਧਿਆਣੇ ਵੱਲ ਭੱਜ ਗਏ ਜਿਨ੍ਹਾਂ ਵੈਲੇ ਪਾਰਕਿੰਗ ਦੇ ਕਰਿੰਦੇ ਨੂੰ ਚਹੇੜੂ ਨੇੜੇ ਕਾਰ ਵਿਚੋਂ ਕੁੱਟ ਦਿੱਤਾ।

ਏਸੀਪੀ ਸੈਂਟਰਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਕਾਰ ਮਾਲਕ ਨੇ ਦੀਵਾਲੀ 'ਤੇ ਉਕਤ ਕਾਰ ਖਰੀਦੀ ਸੀ। ਹਾਲਾਂਕਿ ਕਿਸੇ ਤਕਨੀਕੀ ਖਰਾਬੀ ਕਾਰਨ ਉਕਤ ਕਾਰ ਦਾ ਹਾਲੇ ਨੰਬਰ ਨਹੀਂ ਆਇਆ ਸੀ। ਉਨ੍ਹਾਂ ਦੱਸਿਆ ਕਿ ਕਾਰ ਮਾਲਕ ਕਮਲਜੀਤ ਸਿੰਘ ਅਤੇ ਵੈਲੇ ਪਾਰਕਿੰਗ ਦੇ ਕਰਿੰਦੇ ਨਵਦੀਪ ਕੁਮਾਰ ਦੇ ਬਿਆਨਾਂ 'ਤੇ ਤਿੰਨ ਨੌਜਵਾਨਾਂ ਖ਼ਿਲਾਫ਼ ਲੁੱਟ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਨਵੀਂ ਕਰੇਟਾ ਲੁਟੇਰਿਆਂ ਦੇ ਨਿਸ਼ਾਨੇ 'ਤੇ

ਦਿਹਾਤ ਪੁਲਿਸ ਦੇ ਖੇਤਰ ਅਲਾਵਲਪੁਰ 'ਚ ਪੰਜ ਦਿਨ ਪਹਿਲਾਂ ਹੀ ਗਨ ਪੁਆਇੰਟ 'ਤੇ ਮਾਡਲ ਟਾਊਨ ਵਾਸੀ ਭੱਠਾ ਮਾਲਕ ਤੋਂ ਉਨ੍ਹਾਂ ਦੀ ਨਵੀਂ ਕਰੇਟਾ ਕਾਰ ਨੂੰ ਤਿੰਨ ਨੌਜਵਾਨਾਂ ਨੇ ਗਨ ਪੁਆਇੰਟ 'ਤੇ ਲੁੱਟ ਲਿਆ ਸੀ। ਪੁਲਿਸ ਨੇ ਇਕ ਦਿਨ ਬਾਅਦ ਹੀ ਕਾਰ ਨੂੰ ਬਰਾਮਦ ਕਰ ਲਿਆ ਸੀ ਅਤੇ ਤਿੰਨ ਨੌਜਵਾਨਾਂ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਸੀ। ਹਾਲਾਂਕਿ ਤਿੰਨੋਂ ਲੁਟੇਰੇ ਪੁਲਿਸ ਦੀ ਗਿ੍ਫਤ ਵਿਚ ਨਹੀਂ ਆਏ ਸਨ। ਇਸੇ ਦੌਰਾਨ ਸ਼ਨਿਚਰਵਾਰ ਨੂੰ ਪ੍ਰਰਾਪਰਟੀ ਡੀਲਰ ਦੀ ਕਾਰ ਪਾਰਕਿੰਗ ਦੇ ਕਰਿੰਦੇ ਤੋਂ ਗਨ ਪੁਆਇੰਟ 'ਤੇ ਤਿੰਨ ਲੁਟੇਰਿਆਂ ਨੇ ਲੁੱਟ ਲਈ। ਦੋਵਾਂ ਮਾਮਲਿਆਂ 'ਚ ਲੁੱਟੀ ਗਈ ਕਾਰ ਹੁੁੰਡਈ ਕ੍ਰੇਟਾ ਸੀ ਅਤੇ ਹਾਲ ਹੀ ਵਿਚ ਉਨ੍ਹਾਂ ਦੇ ਮਾਲਕਾਂ ਵੱਲੋਂ ਖਰੀਦੀ ਗਈ ਸੀ ਜਿਨ੍ਹਾਂ ਦਾ ਹਾਲੇ ਨੰਬਰ ਵੀ ਜਾਰੀ ਨਹੀਂ ਹੋਇਆ ਸੀ।

ਲੁੱਟ ਤੋਂ 50 ਮਿੰਟ ਬਾਅਦ ਡੀਸੀ ਤੇ ਸੀਪੀ ਵਿਆਹ 'ਚ ਪਹੁੰਚੇ

ਸ਼ਨਿਚਰਵਾਰ ਨੂੰ ਵਿਆਹ ਸਮਾਗਮ ਦੇ ਬਾਹਰ ਰਾਤ ਲਗਪਗ 10.36 ਵਜੇ ਲੁਟੇਰੇ ਪਾਰਕਿੰਗ 'ਚੋਂ ਕਰੇਟਾ ਕਾਰ ਲੁੱਟ ਕੇ ਲੈ ਗਏ। ਇਸ ਸਮਾਗਮ 'ਚ ਸੱਦੇ ਗਏ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਲੁੱਟ ਤੋਂ ਲਗਪਗ 50 ਮਿੰਟ ਬਾਅਦ 11.50 ਵਜੇ ਵਿਆਹ ਵਿਚ ਸ਼ਾਮਲ ਹੋਣ ਲਈ ਪਹੁੰਚੇ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਕਮਿਸ਼ਨਰ ਦਾ ਤੈਅ ਪ੍ਰਰੋਗਰਾਮ ਅਨੁਸਾਰ ਰੂਟ ਲੱਗਾ ਹੋਇਆ ਸੀ ਪਰ ਲੁਟੇਰਿਆਂ ਨੇ ਪੁਲਿਸ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਵਾਰਦਾਤ ਨੂੰ ਅੰਜਾਮ ਦੇ ਦਿੱਤਾ।