ਪਿ੍ਰਤਪਾਲ ਸਿੰਘ ਸ਼ਾਹਕੋਟ : ਸੀਪੀਆਈ (ਐੱਮ) ਪੰਜਾਬ ਵੱਲੋਂ ਦਿੱਤੇ ਗਏ ਸੱਦੇ 'ਤੇ ਤਹਿਸੀਲ ਕਮੇਟੀ ਸ਼ਾਹਕੋਟ ਵੱਲੋਂ ਇਥੋਂ ਦੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਢੰਡੋਵਾਲ ਦੇ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ।ਧਰਨੇ ਵਿਚ ਘਰੇਲੂ ਬਿਜਲੀ ਦੀਆਂ ਦਰਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਤੇ ਘਰਾਂ ਦੇ ਪਾਣੀ ਦੇ ਬਿੱਲ ਮਾਫ਼ ਕਰਨ ਲਈ ਮੱੁਖ ਮੰਤਰੀ ਦੇ ਨਾਮ ਮੰਗ ਪੱਤਰ ਦਿਤਾ ਗਿਆ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਮੇਟੀ ਆਗੂ ਬਚਿੱਤਰ ਸਿੰਘ ਤੱਗੜ ਨੇ ਕਿਹਾ ਕਿ ਘਰੇਲੂ ਬਿਜਲੀ ਦੀਆਂ ਦਰਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲਿਆ ਜਾਵੇ। ਪਿਛਲੇ ਢਾਈ ਸਾਲਾਂ ਅੰਦਰ ਬਿਜਲੀ ਬਿੱਲਾਂ ਵਿਚ 12 ਵਾਰ ਵਾਧਾ ਕੀਤਾ ਗਿਆ ਹੈ।ਦੇਸ਼ ਦੇ ਸੂਬਿਆਂ ਨਾਲੋ ਪੰਜਾਬ ਵਿਚ ਹੀ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ, ਜਦੋਂ ਕਿ ਪੰਜਾਬ ਹੀ ਬਿਜਲੀ ਪੈਦਾ ਕਰਦਾ ਹੈ। ਸੀਪੀਆਈ (ਐੱਮ) ਤਹਿਸੀਲ ਸੱਕਤਰ ਵਰਿੰਦਰਪਾਲ ਸਿੰਘ ਕਾਲਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੇ ਬਿੱਲ ਤੇ ਘਰੇਲੂ ਕੁਨੈਕਸ਼ਨਾਂ ਦੇ ਬਿੱਲ ਮਾਫ਼ ਕੀਤੇ ਜਾਣ, ਪੀਣ ਵਾਲੇ ਪਾਣੀ ਦੀਆਂ ਟੈਕੀਆਂ ਦੀ ਜ਼ਿੰਮੇਵਾਰੀ ਪੰਚਾਇਤਾਂ ਨੂੰ ਦੇਣ ਦਾ ਫੈਸਲਾ ਵਾਪਸ ਲਿਆ ਜਾਵੇ, ਪ੍ਰਰਾਈਵੇਟ ਬਿਜਲੀ ਥਰਮਲ ਪਲਾਟਾਂ ਨਾਲ ਮਹਿੰਗੇ ਇਕਰਾਰਨਾਮੇ ਰੱਦ ਕੀਤੇ ਜਾਣ। ਵੱਖ-ਵੱਖ ਬੁਲਾਰਿਆ ਨੇ ਮੰਗ ਕੀਤੀ ਕਿ ਘਰੇਲੂ ਖਪਤਕਾਰਾਂ ਨੂੰ ਦੋ ਮਹੀਨੇ ਦੀ ਥਾਂ ਇਕ ਮਹੀਨੇ ਦਾ ਬਿਜਲੀ ਬਿੱਲ ਭੇਜਿਆ ਜਾਵੇ।ਪਾਵਰਕਾਮ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤੇ ਸਰਕਾਰੀ ਥਰਮਲ ਪਲਾਂਟ ਬੰਦ ਨਾ ਕੀਤੇ ਜਾਣ। ਇਸ ਮੌਕੇ ਕਾਮਰੇਡ ਕੇਵਲ ਸਿੰਘ ਦਾਨੇਵਾਲ, ਸਰਿੰਦਰ ਸਿੰਘ ਸੈਦਪਰ, ਮਲਕੀਤ ਚੰਦ, ਗਰਸੇਵਕ ਸੇਠ, ਜਸਕਰਨ ਸਿੰਘ ਕੰਗ ਤੇ ਬੂੜ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਬਾਊਪੁਰ, ਕਾਮਰੇਡ ਜਸਵੰਤ ਲਾਲ ,ਹਰਜਿੰਦਰਪਾਲ ਜਿੰਦੂ, ਇੰਦਰ ਸਿੰਘ ਤੇ ਅਜੀਤ ਸਿੰਘ ਦਾਨੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਮਰੇਡ ਹਾਜ਼ਰ ਸਨ।