ਮਨਜੀਤ ਮੱਕੜ, ਗੁਰਾਇਆ : ਕਈ ਮਹੀਨਿਆਂ ਤੋਂ ਪਿੰਡ ਰੁੜਕਾ ਕਲਾਂ ਦੇ ਮਿੰਨੀ ਪ੍ਰਰਾਇਮਰੀ ਹੈਲਥ ਸੈਂਟਰ ਰੁੜਕਾ ਕਲਾਂ ਵਿਖੇ ਵੈਕਸੀਨੇਸ਼ਨ ਕੈਂਪ ਲਾਏ ਜਾ ਰਹੇ ਹਨ ਪਰ ਕੁਝ ਲੋਕ ਆਪਣੀ ਕਿਸੇ ਬਿਮਾਰੀ ਕਾਰਨ ਹਸਤਪਾਲ ਨਹੀਂ ਸੀ ਜਾ ਪਾਉਂਦੇ, ਜਿਸ ਕਰ ਕੇ 13 ਅਕਤੂਬਰ ਨੂੰ ਗ੍ਰਾਮ ਪੰਚਾਇਤ, ਵਾਈਐੱਫਸੀ, ਰੋਟਰੀ ਕਲੱਬ ਰੁੜਕਾ ਕਲਾਂ ਅਤੇ ਸਮੂਹ ਹਸਤਪਾਲ ਦੇ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਰਵਿਦਾਸ ਪਾਰਕ ਪਿੰਡ ਰੁੜਕਾ ਕਲਾਂ ਵਿਖੇ ਵੈਕਸੀਨ ਦਾ ਕੈਂਪ ਲਾਇਆ ਗਿਆ। ਇਸ ਮੌਕੇ ਵੈਕਸੀਨ ਕੈਂਪ ਦਾ ਉਦਘਾਟਨ ਸਰਪੰਚ ਕੁਲਵਿੰਦਰ ਕੌਰ ਅਤੇ ਸਮੁੱਚੀ ਗ੍ਰਾਮ ਪੰਚਾਇਤ ਨੇ ਰੀਬਨ ਕੱਟ ਕੇ ਕੀਤਾ। ਬਾਅਦ ਵਿਚ ਵੈਕਸੀਨ ਲਾਉਣ ਆਏ ਲੋਕਾਂ ਵਿਚ ਲੱਡੂ ਵੰਡੇ ਗਏ। ਬਾਅਦ ਵਿਚ ਵੈਕਸੀਨ ਲਾਉਣਾ ਸ਼ੁਰੂ ਕੀਤਾ ਗਿਆ, ਜਿਸ ਵਿਚ 30 ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਈ ਗਈ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ, ਪੰਚ ਮਨਪ੍ਰਰੀਤ ਸਿੰਘ, ਪੰਚ ਜਸਵੰਤ ਸਿੰਘ, ਪੰਚ ਹਰਭਜਨ ਲਾਲ, ਪੰਚ ਬਲਵਿੰਦਰ ਕੌਰ, ਸਾਬਕਾ ਪੰਚ ਡਾ. ਲਵਲੀ ਤੇ ਮਿੰਨੀ ਪ੍ਰਰਾਇਮਰੀ ਹੈਲਥ ਸੈਂਟਰ ਦਾ ਸਮੂਹ ਸਟਾਫ ਹਰਵਿੰਦਰ ਕੌਰ, ਡਾ. ਸ਼ਿਖਾ, ਜਗਤਾਰ ਸਿੰਘ, ਮਨਪ੍ਰਰੀਤ ਕੌਰ, ਊਸ਼ਾ ਰਾਣੀ, ਜਤਿੰਦਰਪਾਲ ਸਿੰਘ, ਸੋਮ ਦਲੀਪ, ਅੰਮਿ੍ਤ ਅਤੇ ਵਾਈਐੱਫਸੀ ਤੋਂ ਸੁਖਵਿੰਦਰ ਬਿੰਦਰ, ਕਪਿਲ ਵਰਮਾ, ਮੋਨਿਕਾ, ਹਰਦੇਵ, ਗਗਨਦੀਪ ਸਿੰਘ, ਜਸਪ੍ਰਰੀਤ ਕੌਰ ਤੇ ਨਵਜੋਤ ਆਦਿ ਸ਼ਾਮਲ ਸਨ।