ਜੇਐੱਨਐੱਨ, ਜਲੰਧਰ : ਯੂਥ ਕਾਂਗਰਸ ਦੇ ਉੱਤਰੀ ਹਲਕੇ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਜੇ ਕੁਮਾਰ ਲੱਕੀ 'ਤੇ ਘਰ ਵੜ ਕੇ ਹਮਲਾ ਕਰਨ ਦੇ ਮਾਮਲੇ 'ਚ ਕੌਂਸਲਰ ਦੇ ਪਤੀ ਕੰਵਲਪ੍ਰਰੀਤ ਸਿੰਘ ਕਾਲਰਾ ਉਰਫ ਪ੍ਰਰੀਤ ਖ਼ਾਲਸਾ ਦੀ ਜ਼ਮਾਨਤ ਦੀ ਅਰਜ਼ੀ ਸਥਾਨਕ ਅਦਾਲਤ ਨੇ ਸ਼ਰਤਾਂ ਤਹਿਤ ਮਨਜ਼ੂਰ ਕਰ ਲਈ ਹੈ। ਅਦਾਲਤ ਨੇ ਪ੍ਰਰੀਤ ਖ਼ਾਲਸਾ ਦੇ ਦੇਸ਼ ਛੱਡਣ 'ਤੇ ਰੋਕ ਲਾ ਦਿੱਤੀ ਹੈ ਤੇ ਉਨ੍ਹਾਂ ਨੂੰ ਆਪਣਾ ਪਾਸਪੋਰਟ ਅਦਾਲਤ 'ਚ ਜਮ੍ਹਾਂ ਕਰਵਾਉਣਾ ਪਵੇਗਾ। ਐਡੀਸ਼ਨਲ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ 'ਚ 16 ਮੁਲਾਜ਼ਮਾਂ ਤੋਂ 2 ਮੁਲਜ਼ਮਾਂ ਕਾਂਗਰਸ ਆਗੂ ਕੌਂਸਲਰ ਦੇ ਪਤੀ ਕੰਵਲਪ੍ਰਰੀਤ ਸਿੰਘ ਪ੍ਰਰੀਤ ਖ਼ਾਲਸਾ ਤੇ ਸਿਮਰਾਜਪ੍ਰਰੀਤ ਸਿੰਘ ਬਵੇਜਾ ਨੂੰ ਆਦੇਸ਼ ਦਿੱਤਾ ਹੈ ਕਿ ਦੋਵੇਂ ਨੂੰ ਹਰ ਸੁਣਵਾਈ 'ਤੇ ਖ਼ੁਦ ਅਦਾਲਤ 'ਚ ਪੇਸ਼ ਹੋਣਾ ਪਵੇਗਾ। ਬਿਨਾਂ ਅਦਾਲਤ ਦੀ ਪ੍ਰਵਾਨਗੀ ਵਿਦੇਸ਼ ਨਹੀਂ ਜਾਣਗੇ ਤੇ ਅਦਾਲਤ 'ਚ ਪਾਸਪੋਰਟ ਸਰੈਂਡਰ ਕਰਨਾ ਪਵੇਗਾ। ਦੋਵਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਕੇਸ ਦੇ ਕਿਸੇ ਵੀ ਗਵਾਹ ਨੂੰ ਨਹੀਂ ਧਮਕਾਉਣਗੇ। ਇਨ੍ਹਾਂ ਸ਼ਰਤਾਂ 'ਤੇ ਜ਼ਮਾਨਤ ਲਈ ਦੋਵਾਂ ਨੂੰ 15 ਦਿਨ 'ਚ 50 ਹਜ਼ਾਰ ਦੀ ਗਾਰੰਟੀ 'ਤੇ ਜ਼ਮਾਨਤ ਲੈਣੀ ਪਵੇਗੀ। ਕੋਰਟ 'ਚ ਪਟੀਸ਼ਨਰ ਅਜੇ ਕੁਮਾਰ ਲੱਕੀ ਦੇ ਵਕੀਲ ਐੱਸਕੇ ਅਧਿਕਾਰੀ ਨੇ ਇਹ ਖ਼ਦਸ਼ਾ ਪ੍ਰਗਟਾਇਆ ਸੀ ਕਿ ਪ੍ਰਰੀਤ ਖ਼ਾਲਸਾ ਦੇ ਪਾਸਪੋਰਟ 'ਤੇ ਅਮਰੀਕਾ ਅਤੇ ਕੈਨੇਡਾ ਦੇ ਵੀਜ਼ੇ ਲੱਗੇ ਹਨ ਅਤੇ ਉਹ ਕੇਸ ਤੋਂ ਬਚਣ ਲਈ ਦੇਸ਼ ਛੱਡ ਸਕਦੇ ਹਨ। ਇਸ ਦਲੀਲ ਨੂੰ ਮੰਨਦਿਆਂ ਹੀ ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ ਪਾਸਪੋਰਟ ਸਰੈਂਡਰ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਜਦੋਂ ਹੁਣ ਕੇਸ ਖ਼ਤਮ ਨਹੀਂ ਹੁੰਦਾ ਉਦੋਂ ਤਕ ਪਾਸਪੋਰਟ ਅਦਾਲਤ 'ਚ ਜਮ੍ਹਾਂ ਰਹੇਗਾ। ਇਹ ਕੇਸ ਸਾਲ ਪੁਰਾਣਾ ਹੈ। ਪ੍ਰਰੀਤ ਖ਼ਾਲਸਾ 'ਤੇ ਦੋਸ਼ ਹੈ ਕਿ ਮਕਸੂਦਾਂ ਦੇ ਪਟੇਲ ਨਗਰ 'ਚ ਭਗਵਾਨ ਸ਼ਿਵ ਦੀ ਮੂਰਤੀ ਤੋੜਨ ਨੂੰ ਲੈ ਕੇ ਵਿਵਾਦ 'ਚ ਯੂਥ ਕਾਂਗਰਸ ਪ੍ਰਧਾਨ ਅਜੇ ਲੱਕੀ 'ਤੇ ਹਮਲਾ ਕੀਤਾ ਸੀ। ਪਟੀਸ਼ਨਰ ਲੱਕੀ ਦਾ ਦੋਸ਼ ਹੈ ਕਿ 17 ਨਵੰਬਰ 2018 ਨੂੰ ਕੰਵਲਪ੍ਰਰੀਤ ਸਿੰਘ ਪ੍ਰਰੀਤ ਖ਼ਾਲਸਾ ਤੇ ਉਨ੍ਹਾਂ ਦੇ ਸਾਥੀਆਂ ਨੇ ਪਟੇਲ ਨਗਰ 'ਚ ਉਨ੍ਹਾਂ ਦੇ ਘਰ ਦੇ ਬਾਹਰ ਲੱਗੀ ਭਗਵਾਨ ਸ਼ਿਵ ਦੀ ਮੂਰਤੀ ਤੋੜੀ ਸੀ। ਇਸ ਦਾ ਵਿਰੋਧ ਕਰਨ 'ਤੇ ਪ੍ਰਰੀਤ ਖ਼ਾਲਸਾ ਤੇ ਉਨ੍ਹਾਂ ਦੇ ਸਾਥੀਆਂ ਨੇ ਘਰ 'ਤੇ ਹਮਲਾ ਕਰ ਕੇ ਦਿੱਤਾ। ਥਾਣਾ-1 'ਚ ਸ਼ਿਕਾਇਤ ਦਿੱਤੀ ਸੀ ਕਿ ਪਰ ਕਾਰਵਾਈ ਨਾ ਹੋਣ 'ਤੇ ਐਡਵੋਕੇਟ ਐੱਸਕੇ ਅਧਿਕਾਰੀ ਰਾਹੀਂ ਅਦਾਲਤ 'ਚ ਕ੍ਰਿਮੀਨਲ ਕੇਸ ਦਾਇਰ ਕੀਤਾ। ਇਸੇ ਕੇਸ 'ਚ ਜਾਂਚ ਤੋਂ ਬਾਅਦ ਕਾਂਗਰਸ ਆਗੂ ਪ੍ਰਰੀਤ ਖ਼ਾਲਸਾ 18 ਨੂੰ ਗ਼ੈਰ ਜ਼ਮਾਨਤ ਧਾਰਾਵਾਂ ਤਹਿਤ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਭੇਜੇ ਸਨ। ਇਨ੍ਹਾਂ ਸਾਰਿਆਂ 28 ਨਵੰਬਰ ਨੂੰ ਅਦਾਲਤ 'ਚ ਪੇਸ਼ ਹੋਣਾ ਪਵੇਗਾ।