<

p> ਸਤਿੰਦਰ ਸ਼ਰਮਾ, ਫਿਲੌਰ : ਸਥਾਨਕ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੇ ਤੌਰ 'ਤੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ਵਿਚ ਲਾਹਨ ਅਤੇ ਨਾਜਾਇਜ਼ ਦੇਸੀ ਸ਼ਰਾਬ ਤਿਆਰ ਕਰਨ ਦਾ ਸਾਮਾਨ ਕਬਜ਼ੇ 'ਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੈ। ਡੀਐੱਸਪੀ ਫਿਲੌਰ ਦਵਿੰਦਰ ਸਿੰਘ ਅੱਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸਐੱਚਓ ਇੰਸਪੈਕਟਰ ਮੁਖਤਿਆਰ ਸਿੰਘ ਦੀ ਅਗਵਾਈ 'ਚ ਫਿਲੌਰ ਪੁਲਿਸ ਨੇ ਐਕਸਾਈਜ਼ ਇੰਸਪੈਕਟਰ ਫਿਲੌਰ ਬਲਦੇਵ ਕ੍ਰਿਸ਼ਨ ਅਤੇ ਐਕਸਾਈਜ਼ ਇੰਸਪੈਕਟਰ ਗੁਰਾਇਆ ਜਗਤਾਰ ਸਿੰਘ ਨੂੰ ਨਾਲ ਲੈ ਕੇ ਸਤਲੁਜ ਦਰਿਆ ਦੇ ਮੰਡ ਖੇਤਰ ਵਿਚ ਜਾ ਕੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ 1,19000 ਕਿੱਲੋ ਲਾਹਨ, 220 ਤਰਪਾਲਾਂ, 8 ਪਲਾਸਟਿਕ ਦੇ ਡੱਬੇ, 6 ਲੋਹੇ ਦੇ ਡਰੱਮ, 6 ਪਲਾਸਟਿਕ ਪਾਈਪ, 4 ਸਿਲਵਰ ਦੇ ਪਤੀਲੇ, 1 ਗੈਸ ਸਿਲੰਡਰ, 1 ਗੈਸ ਚੁੱਲ੍ਹਾ ਕਬਜ਼ੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੈ। ਲਾਹਨ ਦੀ ਇਸ ਵੱਡੀ ਰਿਕਵਰੀ 'ਤੇ ਫਿਲੌਰ ਪੁਲਿਸ ਦੀ ਸ਼ਲਾਘਾ ਕਰਦੇ ਹੋਏ ਐੱਸਐੱਸਪੀ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਇਹ ਇੰਸਪੈਕਟਰ ਮੁਖਤਿਆਰ ਸਿੰਘ ਦੀ ਕਾਬਲੀਅਤ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਇਹ ਰਿਕਵਰੀ ਉਸ ਵੇਲੇ ਹੋਈ ਹੈ ਜਦੋਂ ਸਾਰੀ ਪੁਲਿਸ ਕੋਰੋਨਾ ਨੂੰ ਲੈ ਕੇ ਲੋੜੀਂਦੇ ਇੰਤਜ਼ਾਮਾਤ ਕਰਨ ਵਿਚ ਡਟੀ ਹੋਈ ਹੈ, ਇਸ ਸਭ ਦੇ ਬਾਵਜੂਦ ਫਿਲੌਰ ਪੁਲਿਸ ਨੇ ਇੰਸਪੈਕਟਰ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਲਾਹਨ ਦੀ ਵੱਡੀ ਮਾਤਰਾ ਵਿਚ ਬਰਾਮਦਗੀ ਕਰ ਕੇ ਸ਼ਾਬਾਸ਼ੀ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਜੇ ਪੁਲਿਸ ਆਪਣਾ ਕੰਮ ਇਸੇ ਤਰ੍ਹਾਂ ਤਨਦੇਹੀ ਨਾਲ ਕਰੇ ਤਾਂ ਅਪਰਾਧ ਨੂੰ ਨੱਥ ਪਾਉਣ ਵਿਚ ਹੋਰ ਜ਼ਿਆਦਾ ਸਫ਼ਲਤਾ ਮਿਲ ਸਕਦੀ ਹੈ।