ਮਦਨ ਭਾਰਦਵਾਜ, ਜਲੰਧਰ : ਨਗਰ ਨਿਗਮ ਨੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ (ਪੀਪੀਸੀਬੀ) ਨੂੰ ਪੱਤਰ ਲਿਖ ਕੇ ਨਾਰਥ ਤੇ ਵੈਸਟ ਵਿਧਾਨ ਸਭਾ ਹਲਕਿਆਂ ਦਾ 6 ਡਿਸਪੋਜ਼ਲਾਂ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਕਾਲਾ ਸੰਿਘਆ ਨਾਲੇ ਵਿਚ ਸੁੱਟਣ ਦੀ ਮਨਜ਼ੂਰੀ ਦੀ ਮੰਗ ਕੀਤੀ ਹੈ। ਨਗਰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਪੀਪੀਸੀਬੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕਿਉਂ ਕਿ ਬਰਸਾਤੀ ਮੌਸਮ ਸ਼ੁਰੂ ਹੋਣ ਵਾਲਾ ਹੈ ਇਸ ਲਈ ਇਸ ਦੀ ਮਨਜ਼ੁਰੀ ਬਹੁਤ ਜ਼ਰੂਰੀ ਹੈ। ਸ਼ਹਿਰ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਜ਼ਰੂਰਤ ਦੇ ਹਿਸਾਬ ਨਾਲ ਬਹੁਤ ਘੱਟ ਹਨ। ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਲਾਕਡਾਊਨ ਦੌਰਾਨ ਪਾਣੀ ਦੀ ਕਾਲਾ ਸੰਿਘਆ ਨਾਲੇ ਵਿਚ ਸੀਵਰੇਜ ਅਤੇ ਇੰਡਸਟਰੀ ਤੋਂ ਗੰਦੇ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਰੁਕ ਗਈ ਸੀ ਜਿਸ ਨਾਲ ਨਾਲਾ ਸਾਫ ਹੋ ਗਿਆ ਸੀ ਪਰ ਹੁਣ ਫਿਰ ਤੋਂ ਨਾਲੇ ਵਿਚ ਇੰਡਸਟਰੀ ਦਾ ਪਾਣੀ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਨਾਲੇ ਦਾ ਗੰਦਾ ਪਾਣੀ ਸਤਲੁਜ ਦਰਿਆ ਵਿਚ ਡਿਗੇਗਾ। ਕਮਿਸ਼ਨਰ ਨੇ ਪੱਤਰ ਵਿਚ ਸ਼ਹਿਰ ਦੀ ਪੂਰੀ ਜਾਣਕਾਰੀ ਦਿੱਤੀ ਹੈ ਅਤੇ ਦਸਿਆ ਹੈ ਕਿ ਫੋਲੜੀਵਾਲ ਟਰੀਟਮੈਂਟ ਪਲਾਂਟ ਤੇ ਬਸਤੀ ਪੀਰਦਾਦ ਦੇ ਸੀਵਰੇਜ ਟਰੀਟਮੈਂਟ ਪਲਾਂਟ ਤੇ ਪਾਣੀ ਦੀ ਸਮਰਥਾ ਤੋਂ ਵੱਧ ਪਾਣੀ ਆ ਰਿਹਾ ਹੈ ਜਿਸ ਕਾਰਨ ਕਈ ਇਲਾਕਿਆਂ 'ਚ ਸੀਵਰੇਜ ਓਵਰਫਲੋਅ ਹੋ ਰਿਹਾ ਹੈ। ਸਭ ਤੋਂ ਜ਼ਿਆਦਾ ਜਲੰਧਰ ਨਾਰਥ ਤੇ ਵੈਸਟ ਹਲਕਿਆਂ ਦਾ ਏਰੀਆ ਪ੍ਰਭਾਵਿਤ ਹੋ ਰਿਹਾ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਸਰਦੀਆਂ 'ਚ ਪਾਣੀ ਦੀ ਖਪਤ ਘਟ ਸੀ ਪਰ ਮਾਰਚ ਮਹੀਨੇ ਦੇ ਬਾਅਦ ਪਾਣੀ ਦੀ ਖਪਤ ਵਧਣ ਨਾਲ ਸੀਵਰੇਜ ਤੇ ਦਬਾਅ ਵੱਧ ਗਿਆ ਹੈ। ਫੋਲੜੀਵਾਲ ਪਲਾਂਟ ਦੀ ਸਮਰਥਾ 150 ਐੱਮਐੱਲਡੀ ਹੈ ਜਦੋਂਕਿ ਸੀਵਰੇਜ ਵਿਚ ਪਾਣੀ ਦਾ ਡਿਸਚਾਰਜ 193 ਐੱਮਐੱਲਡੀ ਹੋ ਰਿਹਾ ਹੈ। ਇਸੇ ਤਰ੍ਹਾਂ ਹੀ ਬਸਤੀ ਪੀਰਦਾਦ ਦੇ ਪਲਾਂਟ ਦੀ ਸਮਰਥਾ 50 ਐੱਮਐੱਲਡੀ ਹੈ ਪਰ ਉਥੇ ਪਾਣੀ ਦਾ ਡਿਸਚਾਰਜ 644 ਐੱਮਐੱਲਡੀ ਹੋ ਰਿਹਾ ਹੈ । ਪੱਤਰ ਵਿਚ ਲਿਖਿਆ ਗਿਆ ਹੈ ਕਿ ਫੋਲੜੀਵਾਲ ਪਲਾਂਟ ਵਿਚ ਸ਼ਹਿਰ ਦਾ 63 ਫੀਸਦੀ ਸੀਵਰੇਜ ਦਾ ਪਾਣੀ ਜਾਂਦਾ ਹੈ ਜਦੋਂਕਿ ਬਸਤੀ ਪੀਰਦਾਦ ਵਿਚ 21, ਜੈਤੇਵਾਲੀ ਵਿਚ 10 ਫੀਸਦੀ ਅਤੇ ਬੰਬੀਆਂਵਾਲ ਵਿਚ 6 ਫ਼ੀਸਦੀ ਪਾਣੀ ਜਾ ਰਿਹਾ ਹੈ।

-- ਮਨਜ਼ੂਰੀ ਮਿਲਣ 'ਤੇ 7 ਡਿਸਪੋਜ਼ਲਾਂ ਦਾ ਪਾਣੀ ਨਾਲੇ 'ਚ ਜਾਵੇਗਾ

ਜੇ ਪੀਪੀਸੀਬੀ ਰਾਹੀਂ ਐੱਨਜੀਟੀ ਤੋਂ ਮਨਜ਼ੂਰੀ ਮਿਲ ਜਾਂਦੀ ਤਾਂ 7 ਡਿਸਪੋਜ਼ਲਾਂ ਦਾ ਸੀਵਰੇਜ ਦਾ ਪਾਣੀ ਕਾਲਾ ਸੰਿਘਆਂ ਨਾਲੇ ਵਿਚ ਛੱਡਿਆ ਜਾਵੇਗਾ। ਜਿਨ੍ਹਾਂ ਵਿਚ ਗੁਰੂ ਅਮਰਦਾਸ ਨਗਰ, ਇੰਡਸਟ੍ਰੀਅਲ ਏਰੀਆ, ਭਗਤ ਸਿੰਘ ਕਾਲੋਨੀ, ਬਾਬਾ ਬਾਲਕ ਨਾਥ , ਸਬਜ਼ੀ ਮੰਡੀ-1 ਤੇ -2 ਤੇ ਨਾਗਰਾ ਡਿਸਪੋਜ਼ਲ ਸ਼ਾਮਿਲ ਹਨ। ਬੀਤੇ ਦਸੰਬਰ 2019 ਤਕ ਉਕਤ ਡਿਸਪੋਜ਼ਲਾਂ ਦਾ ਸੀਵਰੇਜ ਦਾ ਪਾਣੀ ਕਾਲਾ ਸੰਿਘਆ ਨਾਲੇ ਵਿਚ ਜਾਂਦਾ ਰਿਹਾ ਹੈ ਪਰ ਉਸ ਦੇ ਸਾਰੇ ਪੁਆਇੰਟਾਂ ਨੂੰ ਬਸਤੀ ਪੀਰਦਾਦ ਸੀਵਰੇਜ ਲਾਈਨ ਨਾਲ ਜੋੜ ਦਿੱਤੇ ਜਾਣ ਨਾਲ ਨਾਰਥ ਅਤੇ ਵੈਸਟ ਵਿਧਾਨ ਸਭਾ ਹਲਕਿਆਂ ਵਿਚ ਨਾਲੇ ਨੇੜੇ ਦੀਆਂ ਕਲੋਨੀਆਂ ਵਿਚ ਸੀਵਰੇਜ ਓਵਰ ਫਲੋਅ ਹੋ ਰਿਹਾ ਹੈ। ਨਗਰ ਨਿਗਮ ਨੂੰ ਮਨਜ਼ੂਰੀ ਮਿਲਦੇ ਹੀ ਉਕਤ 7 ਡਿਸਪੋਜ਼ਲਾਂ ਦਾ ਸੀਵਰੇਜ ਦਾ ਪਾਣੀ ਉਕਤ ਨਾਲੇ ਵਿਚ ਛੱਡਿਆ ਜਾਏਗਾ। ਨਗਰ ਨਿਗਮ ਨੇ ਕਿਹਾ ਹੈ ਕਿ ਕੇਂਦਰ ਦੀ ਅਮਰੁਤ ਯੋਜਨਾ ਵਿਚ ਫੋਲੜੀਵਾਲ ਅਤੇ ਬਸਤੀ ਪੀਰਦਾਦ ਦੀ ਸਮਰਥਾ 50-50 ਐੱਮਐੱਲਡੀ ਵਧਾਉਣ ਦਾ ਮਤਾ ਵਿਚਾਰ ਅਧੀਨ ਹੈ ਜਦੋਂਕਿ ਬਸਤੀ ਪੀਰਦਾਦ ਵਿਚ 15 ਐੱਮਐੱਲਡੀ ਦੀ ਮਨਜ਼ੂਰੀ ਦਾ ਮਤਾ ਪਾਸ ਹੋ ਚੁੱਕਾ ਹੈ।

-- ਸੀਵਰੇਜ ਓਵਰਫਲੋਅ ਹੋਣ ਕਾਰਨ ਲੋਕਾਂ ਨੇ ਕੀਤਾ ਰੋਸ ਵਿਖਾਵਾ

ਸੀਵਰੇਜ ਦੀ ਸੂਰਿਆ ਇਨਕਲੇਵ ਦੀ ਲਾਈਨ ਵਿਚ ਗੜਬੜ ਹੋਣ ਨਾਲ ਕਈ ਇਲਾਕਿਆਂ ਵਿਚ ਸੀਵਰੇਜ ਓਵਰਫਲੋਅ ਹੋ ਰਿਹਾ ਹੈ। ਸ਼ੁੱਕਰਵਾਰ ਨੂੰੂ ਉਪਕਾਰ ਨਗਰ ਤੋਂ ਗੁੁਰੂ ਗੋਬਿੰਦ ਸਿੰਘ ਐਵੀਨਿਊੂ ਰੋਡ 'ਤੇ ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋਣ ਕਾਰਨ ਸੜਕਾਂ 'ਤੇ ਪਾਣੀ ਖੜਾ ਗਿਆ ਜਿਸ ਤੋਂ ਪ੍ਰਰੇਸ਼ਾਨ ਹੋ ਕੇ ਲੋਕਾਂ ਨੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੇ ਦਫਤਰ ਦੇ ਬਾਹਰ ਰੋਸ ਵਿਖਾਵਾ ਕੀਤਾ। ਲੋਕਾਂ ਦਾ ਦੋਸ਼ ਹੈ ਕਿ ਵਿਧਾਇਕ ਬਾਵਾ ਹੈਨਰੀ ਤੇ ਇਲਾਕਾ ਕੌਂਸਲਰ ਨੂੰ ਇਸ ਬਾਰੇ ਜਾਣੂ ਕਰਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਉਨ੍ਹਾਂ ਨੂੰ ਅੱਜ ਵਿਖਾਵਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਪ੍ਰਦਰਸ਼ਨਕਾਰੀਆਂ 'ਚ ਰਾਜੀਵ ਜੋਸ਼ੀ, ਗਲਵਨ ਸਿੰਘ,ਸੰਨੀ, ਦਰਸ਼ਨ ਰਣਜੀਤ ਕੋਰ ਰਾਣਾ, ਸਾਹਿਲ, ਅਮਿਤ, ਕਰਨ, ਸੋਰਭ ਭਗਤ ਅਤੇ ਕ੍ਰਿਸ਼ਨ ਕੁਮਾਰ ਆਦਿ ਮੋਜੁੂਦ ਸਨ।