ਮਦਨ ਭਾਰਦਵਾਜ, ਜਲੰਧਰ

ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਅਗਵਾਈ ਵਿਚ ਹੜਤਾਲ ਕੀਤੀ ਅਤੇ ਕੰਪਨੀ ਬਾਗ ਚੋਕ ਵਿਚ ਸਰਕਾਰਾਂ ਦਾ ਪੁਤਲਾ ਸਾੜ ਕੇ ਰੋਸ਼ ਵਿਖਾਵਾ ਵੀ ਕੀਤਾ। ਵਿਖਾਵੇ ਦੀ ਅਗਵਾਈ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਕੀਤੀ ਅਤੇ ਉਨ੍ਹਾਂ ਨੇ ਬੈਠਕ ਫੜ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮਾ, ਮਜ਼ਦੂਰ ਮਾਰੂ ਅਤੇ ਕਿਸਾਨ ਵਿਰੋਧੀ ਨੀਤੀਆਂ ਦੀ ਅਲੋਚਨਾ ਕੀਤੀ। ਇਸ ਤੋਂ ਪਹਿਲਾਂ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਦੀ ਅਗਵਾਈ ਵਿਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਨੂੰ ਮੈਮੋਰੰਡਮ ਵੀ ਦਿੱਤਾ ਜਿਸ ਵਿਚ ਮੰਗਾਂ ਸਬੰਧੀ ਵੇਰਵਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਯੂਨੀਅਨ ਨੇ ਬੁਧਵਾਰ ਨੂੰ ਵੀ ਮੰਗ ਪੱਤਰ ਦਿੱਤਾ ਸੀ। ਇਸ ਤੋਂ ਪਹਿਲਾਂ ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਅਗਵਾਈ ਵਿਚ ਨਿਗਮ ਕੈਂਪਸ ਵਿਚ ਇਕਠ ਕੀਤਾ ਅਤੇ ਫਿਰ ਕੰਪਨੀ ਬਾਗ਼ ਚੋਕ ਵਿਚ ਜਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ। ਇਸ ਦੌਰਾਨ ਫੈਡਰੇਸ਼ਨ ਪ੍ਰਧਾਨ ਚੰਦਨ ਗਰੇਵਾਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੇ ਮੁਲਾਜ਼ਮ, ਮਜ਼ਦੂਰ ਮਾਰੂ ਅਤੇ ਕਿਸਾਨੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ । ਉਨ੍ਹਾਂ ਕਿਹਾ ਕਿ ਉਕਤ ਦੋਵਾਂ ਸਰਕਾਰਾਂ ਦੀਆਂ ਮਜ਼ਦੂਰ ਮਾਰੂ ਨੀਤੀਆਂ ਦੇ ਖਿਲਾਫ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ ਗਈ।

ਕੂੜਾ ਨਹੀਂ ਚੁੱਕਿਆ ਗਿਆ

ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਵਲੋਂ ਕੀਤੀ ਗਈ ਹੜਤਾਲ ਕਾਰਨ ਸ਼ਹਿਰ ਦੇ ਡੰਪਾਂ ਤੇ ਜਮਾਂ ਲਗਪਗ 450 ਟਨ ਕੂੜਾ ਨਹੀਂ ਉਠਾਇਆ ਗਿਆ ਜਿਸ ਕਾਰਨ ਡੰਪਾਂ ਤੇ ਕੂੜੇ ਦੇ ਢੇਰ ਲੱਗੇ ਦੇਖੇ ਗਏ ਤੇ ਸ਼ਹਿਰ ਦਾ ਵਾਤਾਵਾਰਨ ਦੀ ਦੂਸ਼ਿਤ ਹੋ ਗਿਆ । ਸ਼ਹਿਰ ਦੇ ਪਲਾਜ਼ਾ ਚੋਕ, ਪ੍ਰਤਾਪ ਬਾਗ ਦੇ ਡੰਪਾਂ ਤੇ ਅਵਾਰਾ ਪਸ਼ੂਆਂ ਤੇ ਅਤੇ ਕੁੱਤਿਆਂ ਵਲੋਂ ਕੂੜੇ ਦਾ ਵਧੇਰੇ ਖ਼ਲਾਰਾ ਪਾਇਆ ਗਿਆ ।

ਵਰਕਸ਼ਾਪ ਤੋਂ ਨਹੀ ਨਿਕਲੀਆਂ ਗੱਡੀਆਂ

ਵੀਰਵਾਰ ਨੂੰ ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਕਾਰਨ ਜਿਥੇ ਨਗਰ ਨਿਗਮ ਦੀਆਂ ਲਗਪਗ 150 ਗੱਡੀਆਂ ਨਹੀਂ ਨਿਕਲੀਆਂ ਉਥੇ ਨਿਗਮ ਅਧਿਕਾਰੀਆਂ ਦੀਆਂ ਸਰਕਾਰੀ ਕਾਰਾਂ ਵੀ ਖੜੀਆਂ ਰਹੀਆਂ ਅਤੇ ਅਧਿਕਾਰੀਆਂ ਨੂੰ ਆਪਣੀਆਂ ਨਿੱਜੀ ਗੱਡੀਆਂ ਤੇ ਨਗਰ ਨਿਗਮ ਆਉਣ ਲਈ ਮਜਬੂਰ ਹੋਣਾ ਪਿਆ। ਹੜਤਾਲ ਕਾਰਨ ਸਾਰੇ ਵਡੇ ਵਾਹਨਾਂ ਅਤੇ ਕਾਰਾਂ ਦੇ ਚਾਲਕ ਡਿਊਟੀ ਤੇ ਨਹੀਂ ਆਏ ਅਤੇ ਉਨ੍ਹਾਂ ਉਹ ਕਿਸੇ ਵੀ ਅਧਿਕਾਰੀ ਨੂੰ ਘਰਾਂ ਤੋਂ ਲੈਣ ਨਹੀਂ ਗਏ। ਜਿਸ ਕਾਰਨ ਅਧਿਕਾਰੀਆਂ ਨੂੰ ਖੁਦ ਹੀ ਆਪਣੀਆਂ ਗੱਡੀਆਂ ਚਲਾ ਕੇ ਨਿਗਮ ਦਫਤਰ ਆਉਣਾ ਪਿਆ।