ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਨੇ ਫਿਰ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਬੱਚਿਆਂ ਤੇ ਬਜ਼ੁਰਗਾਂ ਸਮੇਤ 7 ਵਿਅਕਤੀ ਕੋਰੋਨਾ ਦੀ ਲਪੇਟ 'ਚ ਆ ਗਏ। ਸਿਹਤ ਵਿਭਾਗ ਅਨੁਸਾਰ ਨਵੇਂ ਮਾਮਲੇ ਵਿਅਕਤੀਆਂ ਦੀ ਉਮਰ 15 ਤੋਂ 73 ਸਾਲ ਹੈ। ਨਵੇਂ ਮਾਮਲੇ ਸ਼ਾਹਕੋਟ, ਬੀੜ ਪਿੰਡ, ਗੁਰਾਇਆ, ਕੈਂਟ ਕਾਲੋਨੀ, ਟੀਵੀ ਟਾਵਰ ਨੇੜੇ ਅਤੇ ਕਪੂਰਥਲਾ ਨਾਲ ਸਬੰਧਤ ਹਨ। ਹੋਮ ਆਈਸੋਲੇਸ਼ਨ ਵਾਲੇ ਲੋਕਾਂ ਦੀ ਗਿਣਤੀ 17 ਅਤੇ ਸਰਗਰਮ ਮਰੀਜ਼ਾਂ ਦੀ ਗਿਣਤੀ 20 ਤਕ ਪਹੁੰਚ ਗਈ ਹੈ। ਚਾਰ ਮਰੀਜ਼ ਆਰਮੀ ਅਤੇ ਪ੍ਰਰਾਈਵੇਟ ਹਸਪਤਾਲ ਵਿਚ ਦਾਖਲ ਹਨ। ਚਾਰ ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ। ਮਰੀਜ਼ਾਂ ਦੀ ਕੁੱਲ ਗਿਣਤੀ 81227 ਹੋ ਗਈ ਹੈ। ਜ਼ਿਲ੍ਹੇ ਵਿਚ ਵੈਕਸੀਨ ਦੀ ਡੋਜ਼ ਨਹੀਂ ਲੱਗੀ। ਕੁੱਲ ਡੋਜ਼ 40,49,817 ਹੋ ਚੁੱਕੀ ਹੈ। ਇਨ੍ਹਾਂ ਵਿਚ 19,54,130 ਪਹਿਲੀ, 18,85,140 ਦੂਜੀ ਅਤੇ 2,10,547 ਬੂਸਟਰ ਡੋਜ਼ ਵਾਲੇ ਸ਼ਾਮਲ ਹਨ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਵਿਭਾਗ ਕੋਲ 140 ਦੇ ਕਰੀਬ ਡੋਜ਼ ਪਈਆਂ ਹਨ। ਹਫ਼ਤੇ ਵਿਚ 2 ਦਿਨ ਵੈਕਸੀਨ ਦੀ ਡੋਜ਼ ਲਗਾਈ ਜਾਂਦੀ ਹੈ।
ਬੱਚਿਆਂ ਤੇ ਬਜ਼ੁਰਗਾਂ ਸਮੇਤ ਸੱਤ ਜਣੇ ਕੋਰੋਨਾ ਦੀ ਲਪੇਟ 'ਚ ਆਏ
Publish Date:Mon, 27 Mar 2023 09:27 PM (IST)

- # coronavirus
- # newcases
- # vaccination
- # punjabijagran