ਪੱਤਰ ਪੇ੍ਰਰਕ, ਜਲੰਧਰ : ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਗਿਣਤੀ ਵਧਣ ਕਾਰਨ ਸਿਹਤ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਵਿਚ ਕੋਰੋਨਾ ਦੀ ਵੈਕਸੀਨ ਲਗਵਾਉਣ ਦਾ ਰੁਝਾਨ ਠੰਢਾ ਪੈ ਗਿਆ ਹੈ। ਹਫ਼ਤੇ ਦੇ ਪਿਛਲੇ ਤਿੰਨ ਦਿਨਾਂ ਵਿਚ ਕੋਰੋਨਾ ਦੇ 14 ਨਵੇਂ ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਦੇ ਇਕ ਡਾਕਟਰ ਅਤੇ ਦੋ ਬਜ਼ੁਰਗਾਂ ਸਮੇਤ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਲੋਕ ਵੈਕਸੀਨ ਲਗਵਾਉਣ ਲਈ ਕੇਂਦਰਾਂ ਵਿਚ ਨਹੀਂ ਪੁੱਜੇ। ਵੈਕਸੀਨ ਦੀ ਡੋਜ਼ ਇਸ ਮਹੀਨੇ ਦੇ ਅੰਤ ਤਕ ਖ਼ਤਮ ਹੋ ਜਾਵੇਗੀ। ਸਿਹਤ ਵਿਭਾਗ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਇੱਕੋ ਪਰਿਵਾਰ ਦੇ ਦੋ ਮੈਂਬਰ ਸੀਐੱਚਸੀ ਦਾਦਾ ਕਾਲੋਨੀ ਜੀਟੀਬੀ ਨਗਰ ਅਤੇ ਬਲਜੀਤ ਨਗਰ ਨਾਲ ਸਬੰਧਤ ਹਨ। ਜ਼ਿਲ੍ਹੇ ਵਿਚ ਸਰਗਰਮ ਮਰੀਜ਼ਾਂ ਦੀ ਗਿਣਤੀ 25 ਤਕ ਪਹੁੰਚ ਗਈ ਹੈ। ਤਿੰਨ ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ। ਪੰਜ ਮਰੀਜ਼ ਪ੍ਰਰਾਈਵੇਟ ਅਤੇ ਆਰਮੀ ਹਸਪਤਾਲਾਂ ਵਿਚ ਦਾਖ਼ਲ ਹਨ। ਜ਼ਿਲ੍ਹੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 81217 ਹੋ ਗਈ ਹੈ। ਜ਼ਿਲ੍ਹੇ ਵਿਚ ਕੁੱਲ ਡੋਜ਼ 40,49,807 ਹੋ ਗਈ ਹੈ। ਇਨ੍ਹਾਂ ਵਿਚ 19,54,126 ਪਹਿਲੀ, 18,85,138 ਦੂਜੀ ਅਤੇ 2,10,543 ਬੂਸਟਰ ਡੋਜ਼ ਵਾਲੇ ਸ਼ਾਮਲ ਹਨ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਵਿਭਾਗ ਕੋਲ 150 ਦੇ ਕਰੀਬ ਕੋਵੈਕਸੀਨ ਦੀਆਂ ਡੋਜ਼ਾਂ ਪਈਆਂ ਹਨ। ਇਸ ਮਹੀਨੇ ਦੇ ਅੰਤ ਵਿਚ ਇਸ ਦੀ ਮਿਆਦ ਖਤਮ ਹੋ ਜਾਵੇਗੀ। ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਕੇ ਮਿਆਦ ਖਤਮ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤੀ ਜਾਵੇਗੀ।