ਪੱਤਰ ਪੇ੍ਰਰਕ, ਜਲੰਧਰ : ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੌਲੀ ਰਫਤਾਰ ਨਾਲ ਵਧਣ ਲੱਗੀ ਹੈ। ਸੋਮਵਾਰ ਨੂੰ ਤਿੰਨ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਕੋਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ। ਹਾਲਾਂਕਿ ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ ਜ਼ੀਰੋ ਰਹੀ। ਸਿਹਤ ਵਿਭਾਗ ਅਨੁਸਾਰ ਸ਼ੰਕਰ, ਸਰੀਂਹ, ਗਾਂਧੀ ਨਗਰ, ਸੇਠ ਹੁਕਮ ਚੰਦ ਕਾਲੋਨੀ ਅਤੇ ਬੰਦਾ ਬਹਾਦਰ ਨਗਰ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਐਕਟਿਵ ਮਰੀਜ਼ਾਂ ਦੀ ਗਿਣਤੀ 21 ਤਕ ਪਹੁੰਚ ਗਈ ਹੈ। ਹੋਮ ਆਈਸੋਲੇਸ਼ਨ 'ਚ 16 ਮਰੀਜ਼ ਹਨ ਅਤੇ ਤਿੰਨ ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ। 6 ਮਰੀਜ਼ ਪ੍ਰਰਾਈਵੇਟ ਹਸਪਤਾਲ ਅਤੇ ਆਰਮੀ ਹਸਪਤਾਲ ਵਿਚ ਦਾਖਲ ਹਨ। ਜ਼ਿਲ੍ਹੇ ਵਿਚ ਕਰੀਬ 850 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 81208 ਤਕ ਪਹੁੰਚੀ। ਇਸ ਦੇ ਨਾਲ ਹੀ ਵੈਕਸੀਨ ਲਗਵਾਉਣ ਵਾਲੇ ਲੋਕਾਂ ਦੀ ਗਿਣਤੀ ਜ਼ੀਰੋ ਰਹੀ। ਸਿਹਤ ਵਿਭਾਗ ਕੋਲ ਕੋਵੀਸੀਨ ਦੀਆਂ 150 ਡੋਜ਼ਾਂ ਸਟਾਕ ਵਿਚ ਪਈਆਂ ਹਨ। ਜ਼ਿਲ੍ਹੇ ਵਿਚ ਕੁੱਲ ਡੋਜ਼ 40,49,807 ਹੋ ਚੁੱਕੀ ਹੈ। ਇਨ੍ਹਾਂ ਵਿਚ 19,54,126 ਪਹਿਲੀ, 18,85,138 ਦੂਜੀ ਅਤੇ 2,10,543 ਬੂਸਟਰ ਡੋਜ਼ ਵਾਲੇ ਸ਼ਾਮਲ ਹਨ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਲੋਕਾਂ ਨੂੰ ਵੈਕਸੀਨ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਵਧਦੇ ਕ੍ਰਮ ਨੂੰ ਲੈ ਕੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।