v> ਜਤਿੰਦਰ ਪੰਮੀ/ਜੇਐੱਨਐੱਨ, ਜਲੰਧਰ : ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਕੋਰੋਨਾ ਇਨਫੈਕਸ਼ਨ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ ਮਹਿਲਾ ਕਾਂਗਰਸ ਪ੍ਰਧਾਨ ਸਣੇ 105 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਇਨਫੈਕਸ਼ਨ ਦੀ ਲਪੇਟ 'ਚ ਆਏ ਲੋਕਾਂ ਦੀ ਕੁੱਲ ਗਿਣਤੀ 2912 ਤਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਹੁਣ ਤਕ 74 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਕੋਰੋਨਾ ਨਾਲ ਇਕ ਬਜ਼ੁਰਗ ਦੀ ਮੌਤ ਹੋ ਗਈ ਤੇ ਸਿਵਲ ਹਸਪਤਾਲ ਦੀ ਸਟਾਫ ਨਰਸ ਤੇ ਪੀਏਪੀ ਦੇ ਤਿੰਨ ਜਵਾਨਾਂ ਸਮੇਤ ਕੋਰੋਨਾ ਨੇ ਪਹਿਲੀ ਵਾਰ 121 ਲੋਕਾਂ ਨੂੰ ਲਪੇਟ 'ਚ ਲਿਆ। ਇਸੇ ਦੌਰਾਨ ਸਿਹਤ ਕੇਂਦਰਾਂ ਤੋਂ 50 ਮਰੀਜ਼ਾਂ ਨੂੰ ਛੁੱਟੀ ਕਰ ਕੇ ਘਰ 'ਚ ਆਈਸੋਲੇਸਨ ਲਈ ਭੇਜਿਆ ਗਿਆ। ਸਿਹਤ ਵਿਭਾਗ ਨੇ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਦੇ ਰਿਪੀਟ ਮਰੀਜ਼ਾਂ ਨੂੰ ਸੂਚੀ 'ਚ ਪਾਉਣ ਦੀ ਗ਼ਲਤੀ ਸੁਧਾਰੀ। ਅੰਕੜਿਆਂ 'ਚ ਸੁਧਾਰ ਕੀਤਾ ਗਿਆ।

Posted By: Seema Anand