ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੋਰੋਨਾ ਦੇ ਨਵੇਂ ਮਾਮਲੇ ਛੇਵੇਂ ਦਿਨ ਵੀ ਜ਼ੀਰੋ ਰਹੇ। ਕੋਵਿਸ਼ੀਲਡ ਦਾ ਸਟਾਕ ਖ਼ਤਮ ਕਰਨ ਲਈ ਵਿਭਾਗ ਵੱਲੋਂ ਸਾਰੇ ਜ਼ਿਲਿ੍ਹਆਂ ਦੇ ਸਾਰੇ ਐੱਸਐੱਮਓਜ਼ ਨੂੰ ਦੋ ਦਿਨ 'ਚ ਕੋਵਿਸੀਲਡ ਦੀ ਡੋਜ਼ ਖਤਮ ਕਰਨ ਜਾਂ ਫਿਰ ਸਟੋਰ 'ਚ ਪਹੁੰਚਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਬੁੱਧਵਾਰ ਨੂੰ ਜ਼ਿਲ੍ਹੇ 'ਚ 47 ਲੋਕਾਂ ਨੇ ਵੈਕਸੀਨ ਦੀ ਡੋਜ਼ ਲਗਵਾਈ। ਸਿਹਤ ਵਿਭਾਗ ਅਨੁਸਾਰ ਜ਼ਿਲ੍ਹੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਕੁਲ ਗਿਣਤੀ 81168 ਤੱਕ ਪਹੁੰਚੀ ਹੈ। ਇਸ 'ਚੋਂ 79183 ਕੋਰੋਨਾ ਤੋਂ ਜੰਗ ਜਿੱਤ ਚੁੱਕੇ ਹਨ, 1984 ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ 'ਚ ਕੁਲ ਡੋਜ਼ ਦਾ ਅੰਕੜਾ 4049532 ਤੱਕ ਪਹੁੰਚ ਗਿਆ ਹੈ। ਇਨ੍ਹਾਂ 'ਚੋਂ 1954093 ਪਹਿਲੀ, 1885037 ਦੂਸਰੀ ਤੇ 210402 ਬੂਸਟਰ ਡੋਜ਼ ਵਾਲੇ ਸ਼ਾਮਲ ਹਨ। ਜ਼ਿਲ੍ਹਾ ਟੀਕਾਕਰਣ ਅਧਿਕਾਰੀ ਡਾ. ਰਾਕੇਸ਼ ਚੋਪੜਾ ਦਾ ਕਹਿਣਾ ਹੈ ਕਿ ਜ਼ਿਲ੍ਹੇ 'ਚ ਸਿਹਤ ਕੇਂਦਰਾਂ 'ਚ 150 ਦੇ ਕਰੀਬ ਕੋਵਿਸ਼ੀਲਡ ਦੀ ਡੋਜ਼ ਪਈ ਹੈ। ਸਾਰੇ ਐੱਸਐੱਮਓਜ਼ ਨੂੰ ਅਗਲੇ ਦੋ ਦਿਨਾਂ 'ਚ ਡੋਜ਼ ਦਾ ਸਟਾਕ ਖ਼ਤਮ ਕਰਨ ਜਾਂ ਫਿਰ ਸਟੋਰ 'ਚ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸਾਰੀ ਵੈਕਸੀਨ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਖ਼ਤਮ ਕਰ ਦਿੱਤੀ ਜਾਵੇਗੀ।