ਜਤਿੰਦਰ ਪੰਮੀ, ਜਲੰਧਰ

ਐਤਵਾਰ ਨੂੰ ਨਿੱਜੀ ਹਸਪਤਾਲਾਂ 'ਚ ਸਿਹਤ ਮੁਲਾਜ਼ਮਾਂ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ। ਜ਼ਿਲ੍ਹੇ 'ਚ ਸਿਹਤ ਵਿਭਾਗ ਵੱਲੋਂ 28 ਸੈਂਟਰ ਬਣਾਏ ਗਏ ਹਨ। ਅੱਜ ਸਰਕਾਰੀ ਸਿਹਤ ਕੇਂਦਰ 'ਚ ਸਿਹਤ ਮੁਲਾਜ਼ਮਾਂ ਨੂੰ ਕੋਰੋਨਾ ਵੈਕਸੀਨ ਨਹੀਂ ਲਗਾਈ ਗਈ। ਪ੍ਰਰਾਈਵੇਟ ਹਸਤਾਲ ਦੇ 353 ਸਿਹਤ ਮੁਲਾਜ਼ਮਾਂ ਨੇ ਟੀਕਾ ਲਗਵਾਇਆ। ਸਿਹਤ ਮੁਲਾਜ਼ਮ ਹੁਣ ਟੀਕਾ ਲਗਵਾਉਣ ਲਈ ਅੱਗੇ ਆ ਰਹੇ ਹਨ। ਜੌਹਲ ਹਸਪਤਾਲ ਦੇ 36 ਸਿਹਤ ਮੁਲਾਜ਼ਮਾਂ ਨੂੰ ਵੈਕਸੀਨ ਲਗਾਈ ਗਈ। ਐੱਨਐੱਚਐੱਸ 'ਚ 68, ਪਟੇਲ ਹਸਪਤਾਲ 90, ਸੈਕਰਡ ਹਸਪਤਾਲ 'ਚ 80, ਨਿਊ ਰੂਬੀ ਹਸਪਤਾਲ 'ਚ 25, ਕਿਡਨੀ ਹਸਪਤਾਲ 'ਚ 18, ਜੋਸ਼ੀ ਹਸਪਤਾਲ 'ਚ 17, ਸ਼੍ਰੀਮਨ ਹਸਪਤਾਲ ਦੇ 19 ਸਿਹਤ ਮੁਲਾਜ਼ਮਾਂ ਨੇ ਕੋਰੋਨਾ ਵੈਕਸੀਨ ਲਗਵਾਈ।

ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਲਗਵਾਉਣ ਲਈ ਸਿਹਤ ਮੁਲਾਜ਼ਮ ਅੱਗੇ ਆ ਰਹੇ ਹਨ। ਪ੍ਰਰਾਈਵੇਟ ਹਸਪਤਾਲ ਦੇ ਸਿਹਤ ਮੁਲਾਜ਼ਮਾਂ 'ਚ ਵੈਕਸੀਨ ਲਗਵਾਉਣ ਲਈ ਕਿਸੇ ਕਿਸਮ ਦਾ ਡਰ ਨਹੀਂ ਹੈ। ਸਰਕਾਰੀ ਹਸਪਤਾਲ ਦੇ ਮੁਲਾਜ਼ਮਾਂ ਨੂੰ ਵੀ ਵੈਕਸੀਨ ਲਗਵਾਉਣ ਲਈ ਕਿਹਾ ਜਾ ਰਿਹਾ ਹੈ।

----

ਜ਼ਿਲ੍ਹੇ 'ਚ ਕੁੱਲ੍ਹ ਲਾਭਪਾਤਰੀ 11800

ਨਿੱਜੀ ਹਸਪਤਾਲਾਂ ਦੇ ਲਾਭਪਾਤਰੀ 8469

ਸਰਕਾਰੀ ਹਸਪਤਾਲਾਂ ਦੇ ਲਾਭਪਾਤਰੀ 3684

---

ਪਿਛਲੇ 5 ਦਿਨਾਂ 'ਚ ਐਨੇ ਸਿਹਤ ਮੁਲਾਜ਼ਮਾਂ ਨੂੰ ਲੱਗੀ ਵੈਕਸੀਨ

20 ਜਨਵਰੀ 140

21 ਜਨਵਰੀ 458

22 ਜਨਵਰੀ 1595

23 ਜਨਵਰੀ 1993

24 ਜਨਵਰੀ 353

ਕੁੱਲ੍ਹ 4539

---------

ਐਤਵਾਰ ਨੂੰ ਆਏ 15 ਕੋਰੋਨਾ ਮਰੀਜ਼

ਸੀਨੀਅਰ ਸਟਾਫ ਰਿਪੋਰਟਰ, ਜਲੰਧਰ

ਕੋਰੋਨਾ ਦੇ ਮਰੀਜ਼ ਆਉਣ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ ਵੀ ਕੋਰੋਨਾ ਕਾਰਨ ਕਿਸੇ ਮਰੀਜ਼ ਨੇ ਦਮ ਨਹੀਂ ਤੋੜਿਆ। ਸਿਹਤ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਵੱਖ-ਵੱਖ ਇਲਾਕਿਆਂ ਤੋਂ 15 ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਹਨ। ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸੂਚੀ 'ਚ ਬਸਤੀ ਬਾਵਾ ਖੇਲ ਤੋਂ 3, ਸੁਰਾਜ ਗੰਜ, ਗੋਬਿੰਦਗੜ੍ਹ, ਅਰਬਨ ਅਸਟੇਟ, ਗੁਰੂ ਅਮਰਦਾਸ ਨਗਰ, ਟਾਵਰ ਇਨਕਲੇਵ ਤੇ ਦੁਰਗਾ ਵਿਹਾਰ ਦਾ 1-1 ਮਰੀਜ਼ ਸ਼ਾਮਲ ਹੈ। ਹੁਣ ਤਕ 667 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ ਹੈ। ਮਰੀਜ਼ਾਂ ਦੀ ਗਿਣਤੀ 20495 ਹੋ ਗਈ ਹੈ। 1936 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਹੁਣ ਤਕ 545912 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਐਤਵਾਰ ਨੂੰ 2037 ਲੋਕਾਂ ਦੇ ਸੈਂਪਲ ਲਏ ਗਏ। 192 ਐਕਟਿਵ ਕੇਸ ਹਨ।

ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਕਿਸੇ ਵੀ ਮਰੀਜ਼ ਦੀ ਕੋਰੋਨਾ ਕਾਰਨ ਮੌਤ ਨਹੀਂ ਹੋਈ। ਹੁਣ ਤਕ ਜ਼ਿਲ੍ਹੇ ਦੇ 667 ਲੋਕਾਂ ਦੀ ਮੌਤ ਹੋ ਚੁੱਕੀ ਹੈ। 2037 ਲੋਕਾਂ ਦੇ ਸੈਂਪਲ ਲਏ ਗਏ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ। ਕੋਰੋਨਾ ਦਾ ਖਤਰਾ ਅਜੇ ਟਲਿਆ ਨਹੀਂ ਹੈ। ਸਾਰਿਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਓ, ਇਕ ਦੂਸਰੇ ਤੋਂ ਸਰੀਰਕ ਦੂਰੀ ਬਣਾ ਕੇ ਰੱਖੋ, ਹੱਥਾਂ ਨੂੰ ਸੈਨੇਟਾਈਜ਼ ਕਰੋ। ਸਿਹਤ ਮੁਲਾਜ਼ਮਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।