ਜਤਿੰਦਰ ਪੰਮੀ, ਜਲੰਧਰ : ਕੋਰੋਨਾ ਵਾਇਰਸ ਨੇ ਐਤਵਾਰ ਨੂੰ ਸਕੂਲਾਂ 'ਤੇ ਕਹਿਰ ਢਾਹੁੰਦਿਆਂ 7 ਸਕੂਲਾਂ ਦੇ 29 ਵਿਦਿਆਰਥੀਆਂ ਅਤੇ 6 ਸਟਾਫ ਮੈਂਬਰਾਂ ਨੂੰ ਆਪਣੀ ਲਪੇਟ 'ਚ ਲਿਆ। ਕਰੀਬ 3 ਮਹੀਨਿਆਂ ਬਾਅਦ ਇੱਕੋ ਦਿਨ 'ਚ 100 ਤੋਂ ਜ਼ਿਆਦਾ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

ਅੱਜ ਜ਼ਿਲ੍ਹੇ ਦੇ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਅਤੇ 108 ਵਿਅਕਤੀਆਂ ਕੋਰੋਨਾ ਪਾਜ਼ੇਟਿਵ ਪਾਏ ਗਏ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਬਾਅਦ ਦੁਪਹਿਰ ਆਈਆਂ ਰਿਪੋਰਟਾਂ 'ਚ 120 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਚੋਂ 12 ਮਰੀਜ਼ ਦੂਸਰੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ 'ਚ ਵੱਖ ਵੱਖ ਸਿੱਖਿਅਕ ਸੰਸਥਾਵਾਂ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਸ਼ਾਮਲ ਹਨ।

ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸੂਚੀ ਅਨੁਸਾਰ ਵੱਖ-ਵੱਖ ਸਰਕਾਰੀ ਸਕੂਲ ਜਿਨ੍ਹਾਂ 'ਚ ਮੈਰੀਟੋਰੀਅਸ ਸਕੂਲ ਦੇ 12 ਵਿਦਿਆਰਥੀ, ਕਾਹਨਾ ਢੇਸੀਆਂ ਦੇ 9 ਵਿਦਿਆਰਥੀ, ਭੋਗਪੁਰ ਦੇ 2 ਵਿਦਿਆਰਥੀ ਤੇ 2 ਸਟਾਫ ਮੈਂਬਰ, ਚੁਗਿੱਟੀ ਦੇ 2 ਵਿਦਿਆਰਥੀ, ਬਸਤੀ ਸ਼ੇਖ ਦੇ ਤਿੰਨ ਵਿਦਿਆਰਥੀ ਅਤੇ ਫਿਲੌਰ ਦੇ ਇਕ ਵਿਦਿਆਰਥੀ ਤੇ ਦੋ ਸਟਾਫ ਮੈਂਬਰ ਸ਼ਾਮਲ ਹਨ।

ਇਸ ਦੇ ਨਾਲ ਹੀ ਡਿਫੈਂਸ ਕਾਲੋਨੀ ਦੇ ਇਕ ਨਿੱਜੀ ਸਕੂਲ ਦੇ 2 ਸਟਾਫ ਮੈਂਬਰਾਂ ਨੂੰ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਸ਼ਾਹਕੋਟ ਅਤੇ ਕਮਲ ਵਿਹਾਰ ਵਿਖੇ ਇੱਕੋ ਪਰਿਵਾਰ ਦੇ 3-3 ਮੈਂਬਰਾਂ, ਜੇਪੀ ਨਗਰ ਤੇ ਕਰਤਾਰ ਨਗਰ ਵਿਖੇ ਇੱਕੋ ਪਰਿਵਾਰ ਦੇ 2-2 ਮੈਂਬਰਾਂ ਨੂੰ ਵੀ ਕੋਰੋਨਾ ਨੇ ਆਪਣੀ ਗਿ੍ਫ਼ਤ 'ਚ ਲਿਆ। ਸੂਚੀ 'ਚ ਸ਼ਾਹਕੋਟ ਦੇ 5, ਨਕੋਦਰ ਅਤੇ ਢਨਾਲ ਕਲਾਂ ਦੇ 4-4, ਬਾਬਾ ਦੀਪ ਸਿੰਘ ਨਗਰ, ਰਵਿਦਾਸ ਨਗਰ ਮਕਸੂਦਾਂ, ਜੰਡੂ ਸਿੰਘਾਂ, ਭਾਰਗੋ ਕੈਂਪ ਦੇ 2-2 ਅਤੇ ਤਾਜਪੁਰ ਦੇ ਬੱਚਿਆਂ ਦੇ ਨਾਂ ਸ਼ਾਮਲ ਹਨ।

ਸਿਹਤ ਵਿਭਾਗ ਦੇ ਨੋਡਲ ਅਫ਼ਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ 120 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ 'ਚੋਂ 12 ਵਿਅਕਤੀ ਦੂਸਰੇ ਜ਼ਿਲਿ੍ਹਆਂ ਨਾਲ ਸਬੰਧਤ ਹੋਣ ਕਰਕੇ ਜ਼ਿਲ੍ਹੇ ਦੇ ਖਾਤੇ 'ਚ 108 ਮਰੀਜ਼ ਜੋੜੇ ਗਏ ਹਨ। ਇਸ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 21697 ਹੋ ਗਈ ਹੈ। 2 ਮਰੀਜ਼ਾਂ ਦੀ ਮੌਤ ਹੋਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 705 'ਤੇ ਪਹੁੰਚ ਗਈ ਹੈ।

ਐਤਵਾਰ ਨੂੰ 1263 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। 5178 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। 58 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਹੋਣ ਉਪਰੰਤ ਘਰ ਵਾਪਸ ਪਰਤੇ। ਜ਼ਿਲ੍ਹੇ 'ਚ 526 ਕੇਸ ਐਕਟਿਵ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ 633424 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ 'ਚੋਂ 588272 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, 20466 ਮਰੀਜ਼ ਕੋਰੋਨਾ ਨੂੰ ਹਰਾ ਕੇ ਘਰ ਪਰਤ ਚੁੱਕੇ ਹਨ ਅਤੇ 656 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਅੱਜ ਪਾਜ਼ੇਟਿਵ ਆਏ ਮਰੀਜ਼

ਬੱਚੇ 30

ਔਰਤਾਂ 40

ਪੁਰਸ਼ 38

ਜਲੰਧਰ ਦੇ 72 ਹਸਪਤਾਲਾਂ 'ਚ ਲੱਗੇਗੀ ਕੋਰੋਨਾ ਵੈਕਸੀਨ

ਪ੍ਰਾਈਵੇਟ ਹਸਪਤਾਲਾਂ 'ਚ 250 ਰੁਪਏ 'ਚ ਲਾਈ ਜਾਵੇਗੀ ਵੈਕਸੀਨ

ਕੇਂਦਰ ਸਰਕਾਰ ਨੇ ਕੋਰੋਨਾ ਦੇ ਸੰਕਟ ਨੂੰ ਟਾਲਣ ਲਈ 60 ਸਾਲ ਤੋਂ ਜ਼ਿਆਦਾ ਉਮਰ ਵਰਗ ਦੇ ਬਜ਼ੁਰਗਾਂ ਅਤੇ ਸ਼ੂਗਰ, ਹਾਈਪਰਟੈਂਸ਼ਨ ਅਤੇ ਹੋਰ ਖ਼ਤਰਨਾਕ ਬਿਮਾਰੀਆਂ ਨਾਲ ਜੂਝ ਰਹੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਕੇਂਦਰ ਸਰਕਾਰ ਨੇ ਇਨ੍ਹਾਂ ਦੀ ਰਜਿਸਟ੍ਰੇਸ਼ਨ ਲਈ ਨੀਤੀਆਂ ਵੀ ਤਿਆਰ ਕਰ ਦਿੱਤੀਆਂ ਹਨ। ਜਲੰਧਰ ਦੇ ਆਯੂਸ਼ਮੈਨ ਭਾਰਤ ਤੇ ਸੈਂਟਰਲ ਹੈਲਥ ਗੌਰਮਿੰਟ ਸਕੀਮ ਦੇ ਤਹਿਤ ਆਉਣ ਵਾਲੇ 72 ਪ੍ਰਰਾਈਵੇਟ ਹਸਪਤਾਲਾਂ 'ਚ ਕੋਰੋਨਾ ਵੈਕਸੀਨ ਲਗਾਈ ਜਾਵੇਗੀ। ਵੈਕਸੀਨ ਲਗਾਉਣਲਈ ਲੋਕਾਂ ਨੂੰ ਕੋਵਿਨ ਐਪ 'ਤੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਸੋਮਵਾਰ ਨੂੰ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ। ਵਿਅਕਤੀ ਕੋਵਿਨ ਐਪ 'ਤੇ ਆਪਣਾ ਫੋਟੋ ਆਈਡੀ ਪਰੂਫ ਨੰਬਰ ਪਾਉਂਦਾ ਹੈ ਤਾਂ ਘਰ ਦੇ ਨਜ਼ਦੀਕ ਸੈਂਟਰ ਤੋਂ ਵੈਕਸੀਨ ਲਗਵਾ ਸਕੇਗਾ। ਕਿਸੇ ਵਿਅਕਤੀ ਦੇ ਕੋਲ ਸਮਾਰਟ ਫੋਨ ਨਹੀਂ ਹੈ ਤਾਂ ਉਹ ਸੈਂਟਰ 'ਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਇਹ ਜਾਣਕਾਰੀ ਆਈਡੀਐੱਸਪੀ ਸਟੇਟ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਉਕਤ ਉਮਰ ਵਰਗ ਦੇ ਬਜ਼ੁਰਗ ਆਪਣੇ ਆਪ ਨੂੰ ਕੋਵਿਨ ਐਪ 'ਤੇ ਫੋਟੋ ਆਈਡੀ ਪਰੂਫ ਦੇ ਨਾਲ ਰਜਿਸਟਰਡ ਕਰਵਾ ਸਕਦੇ ਹਨ। ਖ਼ਤਰਨਾਕ ਬਿਮਾਰੀਆਂ ਦੇ ਸ਼ਿਕਾਰ 45 ਸਾਲਾ ਉਮਰ ਵਰਗ ਦੇ ਲੋਕ ਬਿਮਾਰੀ ਦਾ ਇਲਾਜ ਕਰਨ ਵਾਲੇ ਡਾਕਟਰ ਤੋਂ ਸਬੰਧਤ ਬਿਮਾਰੀ ਦਾ ਪ੍ਰਮਾਣ ਪੱਤਰ ਅਤੇ ਫੋਟੋ ਆਈਡੀ ਪਰੂਫ ਦੇ ਨਾਲ ਕੋਵਿਨ ਐਪ 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਸੂਬੇ 'ਚ ਕੋਰੋਨਾ ਵੈਕਸੀਨ ਲਗਾਉਣ ਲਈ 198 ਸਾਈਟਾਂ ਬਣਾਈਆਂ ਗਈਆਂ ਹਨ। ਉਨ੍ਹਾਂ ਸੈਂਟਰਾਂ 'ਚ ਵੀ ਆਈਡੀ ਪਰੂਫ ਤੇ ਬਿਮਾਰੀ ਦਾ ਪ੍ਰਮਾਣ ਪੱਤਰ ਦਿਖਾ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਉਹ ਸਰਕਾਰ ਵੱਲੋਂ ਨਿਰਧਾਰਿਤ ਦਿਨ 'ਚ ਵੈਕਸੀਨ ਲਗਵਾ ਸਕਦੇ ਹਨ।

ਇਨ੍ਹਾਂ ਪ੍ਰਾਈਵੇਟ ਹਸਪਤਾਲਾਂ 'ਚ ਲੱਗੇਗੀ ਵੈਕਸੀਨ

ਸਿੱਕਾ ਹਸਪਤਾਲ, ਜੰਮੂ ਹਸਪਤਾਲ, ਰਾਜਨ ਮੈਮੋਰੀਅਲ ਟ੍ਸਟ, ਜੈਨੇਸਿਸ ਫਰਟਿਲਿਟੀ ਐਂਡ ਸਰਜਿਕਲ ਸੈਂਟਰ, ਕਾਰਡੀਨੋਵਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਦੁੱਗਲ ਆਈ ਹਸਪਤਾਲ, ਸੈਂਟਰ ਹਸਪਤਾਲ, ਐਲਟੀਸ ਹਸਪਤਾਲ, ਪਟੇਲ ਹਸਪਤਾਲ, ਮੱਕੜ ਹਸਪਤਾਲ, ਇੰਡੀਆ ਕਿਡਨੀ ਹਸਪਤਾਲ, ਕਟਾਰੀਆ ਆਈ ਹਸਪਤਾਲ, ਆਕਸਫੋਰਡ ਹਸਪਤਾਲ, ਰਣਜੀਤ ਹਸਪਤਾਲ, ਬੀਬੀਸੀ ਹਾਰਟ ਕੇਅਰ, ਅਰੋੜਾ ਆਈ ਹਸਪਤਾਲ, ਜੋਸ਼ੀ ਹਸਪਤਾਲ, ਸੰਘਾ ਆਈ ਹਸਪਤਾਲ, ਸੂਦ ਆਈ ਹਸਪਤਾਲ, ਅਮਰ ਹਸਪਤਾਲ, ਸੱਤਿਅਮ ਹਸਪਤਾਲ, ਜਲੰਧਰ ਨਰਸਿੰਗ ਹਸਪਤਾਲ, ਕਿਡਨੀ ਹਸਪਤਾਲ, ਬਵੇਜਾ ਹਸਪਤਾਲ, ਆਰਥੋਨੋਵਾ ਜੁਆਇੰਟ ਐਂਡ ਟਰੋਮਾ ਹਸਪਤਾਲ, ਗੋਇਲ ਕਿਡਨੀ ਹਸਪਤਾਲ, ਮਹਾਜਨ ਆਈ ਹਸਪਤਾਲ, ਡੀਐੱਮਸੀ ਹਸਪਤਾਲ, ਅਪੈਕਸ ਹਸਪਤਾਲ, ਡਾਂਗ ਨਰਸਿੰਗ ਹਸਪਤਾਲ, ਪਸਰੀਚਾ ਹਸਪਤਾਲ, ਅੌਕੁਲਸ ਆਈ ਹਸਪਤਾਲ, ਹਰਪ੍ਰਰੀਤ ਆਈ ਹਸਪਤਾਲ, ਦੋਆਬਾ ਹਸਪਤਾਲ, ਪਾਲ ਹਸਪਤਾਲ, ਨਿਊ ਰੂਬੀ ਹਸਪਤਾਲ, ਜਲੰਧਰ ਹਾਰਟ ਹਸਪਤਾਲ, ਆਸਥਾ ਹਸਪਤਾਲ, ਅਰਮਾਨ ਹਸਪਤਾਲ, ਸ਼ੰਕੁਤਲਾ ਦੇਵੀ ਵਿੱਗ ਹਸਪਤਾਲ, ਅੰਕੁਰ ਕਿਡਜ਼ ਹਸਪਤਲਾ, ਸਟਾਰ ਸੁਪਰਸਪੈਸ਼ੈਲਿਟੀ, ਅਗਰਵਾਲ ਲਿਵਰ, ਥਿੰਦ ਆਈ ਹਸਪਤਾਲ, ਵੇਦਾਂਤਾ ਹਸਪਤਾਲ, ਅਕਾਲ ਆਈ ਹਸਪਤਾਲ, ਸਰਵੋਦਿਆ ਹਸਪਤਾਲ, ਗਲੋਬਲ ਹਸਪਤਾਲ, ਘਈ ਹਸਪਤਾਲ, ਸਿਗਮਾ ਹਸਪਤਾਲ, ਕਮਲ ਮਲਟੀਸਪੈਸ਼ਲਿਟੀ, ਜਨਤਾਹਸਪਤਾਲ, ਐੱਚਪੀ ਆਰਥੋਕੇਅਰਹਸਪਤਾਲ, ਪਿਮਸ ਹਸਪਤਾਲ, ਆਸ਼ੀਰਵਾਦ ਹਸਪਤਾਲ, ਸੈਕਰਡ ਹਾਰਟ ਹਸਪਤਾਲ, ਕਰਨ ਹਸਪਤਾਲ, ਵਸਲ ਹਸਪਤਾਲ, ਪੀਐੱਮਜੀ ਹਸਪਤਾਲ, ਐੱਨਐੱਚਐੱਸ ਹਸਪਤਾਲ, ਸ਼੍ਰੀਮਨ ਹਸਪਤਾਲ, ਕੈਪੀਟੋਲਹਸਪਤਾਲ, ਚੋਢਾ ਹਸਪਤਾਲ, ਨਿਊ ਹੋਪ ਸਟੋਨ ਕਲੀਨਿਕ, ਐੱਸਜੀਐੱਲਹਸਪਤਾਲ, ਮਾਨ ਮੈਡੀਸਿਟੀ ਹਸਪਤਾਲ, ਸਰਦਾਰ ਸਤਮਾਨ ਸਿੰਘ ਮੈਮੋਰੀਅਲ ਹਸਪਤਾਲ, ਕਮਲ ਹਸਪਤਾਲ, ਸਾਵਿਤਰੀ ਮੈਮੋਰੀਅਲ ਮਿਗਲਾਨੀ ਹਸਪਤਾਲ ਅਤੇ ਆਰਐੱਸ ਗਾਂਧੀ ਹੈਲਪਿੰਗ ਹੈਂਡ ਹਸਪਤਾਲ 'ਚ ਵੈਕਸੀਨ ਲਗਾਈ ਜਾਵੇਗੀ।

ਸ਼ਹਿਰ 'ਚ ਕੁੱਲ੍ਹ 72 ਹਸਪਤਾਲ ਆਯੂਸ਼ਮਾਨ ਭਾਰਤ ਤੇ ਸੈਂਟਰ ਹੈਲਥ ਗੌਰਮਿੰਟ ਸਕੀਮ ਦੇ ਤਹਿਤ ਪੈਨਲ 'ਚ ਸ਼ਾਮਲ ਹਨ

- ਸ਼ਹਿਰ ਦੇ 17 ਹਸਪਤਾਲਾਂ 'ਚ ਪਹਿਲਾਂ ਹੀ ਕੋਰੋਨਾ ਵੈਕਸੀਨ ਲੱਗ ਰਹੀ ਹੈ।

- ਹਰ ਟੀਮ ਇਕ ਦਿਨ 'ਚ 100 ਕੋਰੋਨਾ ਵੈਕਸੀਨ ਲਗਾਵੇਗੀ। ਜੇਕਰ ਕਿਸੇ ਹਸਪਤਾਲ 'ਚ 2 ਟੀਮਾਂ ਤਾਇਨਾਤ ਹਨ ਤਾਂ 200

ਲੋਕ ਇੰਜੈਕਸ਼ਨ ਲਗਵਾ ਸਕਦੇ ਹਨ।

- ਵੈਕਸੀਨ ਲਗਾਉਣ ਲਈ ਵਿਅਕਤੀ ਨੂੰ ਕੋਵਿਨ.ਜੀਓਵੀ.ਇਨ ਵੈੱਬਸਾਈਟ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਰਜਿਸਟ੍ਰੇਸ਼ਨ ਲਈ ਫੋਟੋ ਆਈਡੀ ਪਰੂਫ ਜਿਵੇਂ ਆਧਾਰ ਕਾਰਡ, ਵੋਟਰ ਕਾਰਡ ਲਾਜ਼ਮੀ ਹੋਵੇਗਾ।

- ਸਾਈਟ 'ਤੇ ਰਜਿਸਟ੍ਰੇਸ਼ਨ ਤੋਂ ਬਾਅਦ ਵਿਅਕਤੀ ਨੂੰ ਆਪਣੇ ਆਪ ਜਾਣਕਾਰੀ ਮਿਲ ਜਾਵੇਗੀ ਅਤੇ ਨੇੜਲੇ ਸੈਂਟਰ ਅਤੇ ਵੈਕਸੀਨ ਲਗਾਉਣ ਦੀ ਤਰੀਕ ਦੱਸ ਦਿੱਤੀ ਜਾਵੇਗੀ।

- ਜਿਨ੍ਹਾਂ ਲੋਕਾਂ ਦੇ ਕੋਲ ਸਮਾਰਟ ਫੋਨ ਨਹੀਂ ਹੈ, ਉਹ ਕੋਰੋਨਾ ਸੈਂਟਰ 'ਚ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵੈਕਸੀਨ ਲਗਾਉਣ ਤੋਂ ਪਹਿਲਾਂ ਸੈਂਟਰ 'ਚ ਵਿਅਕਤੀ ਨੂੰ ਆਪਣਾ ਫੋਟੋ ਆਈਡੀ ਪਰੂਫ ਦੱਸਣਾ ਹੋਵੇਗਾ।

- ਵੈਕਸੀਨ ਲਗਾਉਣ ਦੀ ਮਿਤੀ ਚੁਣਨ ਅਤੇ ਕੇਂਦਰ ਬਦਲਣ ਦੇ ਲਈ ਵਿਅਕਤੀ ਨੂੰ ਸਾਈਟ 'ਤੇ ਜਾਣਾ ਹੋਵੇਗਾ। ਵਿਅਕਤੀ ਨੂੰ ਆਪਣੇ ਘਰ ਦਾ ਪਤਾ ਭਰਨਾ ਹੋਵੇਗਾ। ਸਾਈਟ ਆਪ ਨੇੜਲੇ ਸੈਂਟਰ ਬਾਰੇ ਦੱਸ ਦੇਵੇਗੀ।