<

p> ਗੁਰਦੀਪ ਸਿੰਘ ਲਾਲੀ, ਫਿਲੌਰ : ਡੀਆਰਵੀ ਡੀਏਵੀ ਸੈਟੇਨਰੀ ਪਬਲਿਕ ਸਕੂਲ ਫਿਲੌਰ ਵਿਖੇ ਕੋਰੋਨਾ ਕਾਰਨ ਵਿਗੜਦੇ ਹੋਏ ਹਾਲਾਤਾਂ ਦੇ ਮੱਦੇਨਜ਼ਰ ਸਿਵਲ ਹਸਪਤਾਲ ਫਿਲੌਰ ਦੀ ਟੀਮ ਨੇ ਟੀਚਿੰਗ ਅਤੇ ਨਾਨਟੀਚਿੰਗ ਸਟਾਫ਼ ਸਮੇਤ ਸਾਰੇ ਮੈਂਬਰਾਂ ਦੇ ਕੋਵਿਡ ਟੈਸਟ ਦੇ ਸੈਂਪਲ ਲਏ ਗਏ। ਪਿੰ੍ਸੀਪਲ ਯੋਗੇਸ਼ ਗੰਭੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਮਹੀਨੇ ਸਕੂਲ ਦੀ ਸਾਰੇ ਸਟਾਫ਼ ਨੇ ਵੈਕਸੀਨ ਦੀ ਪਹਿਲੀ ਡੋਜ਼ ਦੇ ਟੀਕੇ ਲੁਆ ਲਏ ਸਨ ਤੇ ਕੋਰੋਨਾ ਟੈਸਟ ਕਰਵਾਏ ਸਨ। ਸਟਾਫ਼ ਦੀ ਸੁਰੱਖਿਆ ਨੂੰ ਲੈ ਕੇ ਅੱਜ ਫਿਰ ਕੋਵਿਡ ਟੈਸਟ ਕਰਵਾਏ ਗਏ ਹਨ। ਉਨ੍ਹਾਂ ਸਮੂਹ ਸਟਾਫ਼ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਦੇਸ਼ ਦੁਨੀਆ ਬਹੁਤ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੀ ਹੈ, ਇਸ ਲਈ ਹਰ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ, ਪਰਿਵਾਰ ਦਾ ਅਤੇ ਦੂਸਰਿਆਂ ਦਾ ਖਿਆਲ ਰੱਖਣ ਅਤੇ ਹਰ ਹਾਲ ਵਿਚ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਪਾਲਣ ਕਰਨ।