ਰਾਕੇਸ਼ ਗਾਂਧੀ, ਜਲੰਧਰ : ਹੁਣੇ ਹੁਣੇ ਆਈ ਖ਼ਬਰ ਮੁਤਾਬਕ ਜਲੰਧਰ ਦੇ ਨਿਜਾਤਮ ਨਗਰ ਦੀ ਇਕ ਔਰਤ ਦਾ ਕੋਰੋਨਾ ਵਾਇਰਸ ਟੈਸਟ ਪੌਜ਼ਿਟਿਵ ਆਇਆ ਹੈ। ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਖੇ ਉਸ ਨੂੰ ਦਾਖਲ ਕਰਾਇਆ ਗਿਆ ਹੈ। ਪੁਲਿਸ ਅਤੇ ਸਿਹਤ ਵਿਭਾਗ ਨੇ ਉਸ ਦੇ ਘਰ ਅਤੇ ਗਲੀ ਨੂੰ ਸੀਲ ਕਰ ਦਿੱਤਾ ਹੈ।

ਇਸ ਤੋਂ ਥੋੜੀ ਦੇਰ ਪਹਿਲਾ ਹੀ ਗੁਰਾਇਆ ਦੇ ਪਿੰਡ ਧੁਲੇਤਾ ਵਿਚ ਉੁਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁਝ ਦਿਨ ਪਹਿਲਾ ਵਿਦੇਸ਼ ਤੋਂ ਪਰਤੇ ਇਕ ਸ਼ੱਕੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ 6-7 ਦਿਨ ਪਹਿਲਾਂ ਹੀ ਦੋਹਾ ਤੋਂ ਦੇਸ਼ ਪਰਤਿਆ। ਵਾਪਸੀ ਤੋਂ ਬਾਅਦ ਉਹ ਬਿਮਾਰ ਚੱਲ ਰਿਹਾ ਸੀ। ਉਸ ਦੀ ਮੌਤ ਦੀ ਸੂਚਨਾ ਮਿਲਦੇ ਹੀ ਮੌਤ 'ਤੇ ਚੌਕੀ ਇੰਚਾਰਜ ਸੁਖਵਿੰਦਰ ਪਾਲ ਸਿੰਘ ਪਹੁੰਚ ਗਏ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਅਪਡੇਟ ਜਾਰੀ ਹੈ.....

Posted By: Tejinder Thind