ਜਾਗਰਣ ਟੀਮ, ਜਲੰਧਰ/ ਚੰਡੀਗੜ੍ਹ : ਪੰਜਾਬ 'ਚ ਇਨਫੈਕਸ਼ਨ ਦੇ ਗ੍ਰਾਫ 'ਚ ਉਛਾਲ ਜਾਰੀ ਹੈ। ਬੁੱਧਵਾਰ ਨੂੰ 2997 ਨਵੇਂ ਮਾਮਲੇ ਸਾਹਮਣੇ ਆਏ ਤੇ 63 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ। 2959 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ। ਇਸ ਦੇ ਨਾਲ ਹੀ ਟੀਕਾਕਰਨ ਦੀ ਰਫ਼ਤਾਰ ਨੇ ਵੀ ਜ਼ੋਰ ਫੜ ਲਿਆ ਹੈ। ਬੁੱਧਵਾਰ ਨੂੰ 75493 ਲੋਕਾਂ ਨੂੰ ਟੀਕਾ ਲਾਇਆ ਗਿਆ।

ਸਿਹਤ ਵਿਭਾਗ ਮੁਤਾਬਕ 24 ਘੰਟਿਆਂ 'ਚ ਲੁਧਿਆਣੇ 'ਚ ਸਭ ਤੋਂ ਜ਼ਿਆਦਾ 415 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਜਲੰਧਰ 'ਚ 345, ਪਟਿਆਲੇ 'ਚ 337, ਮੋਹਾਲੀ 'ਚ 336, ਅੰਮਿ੍ਤਸਰ 'ਚ 325, ਕਪੂਰਥਲਾ 'ਚ 187, ਬਠਿੰਡੇ 'ਚ 156, ਰੂਪਨਗਰ 'ਚ 136, ਹੁਸ਼ਿਆਰਪੁਰ 'ਚ 132 ਤੇ ਗੁਰਦਾਸਪੁਰ 'ਚ 109 ਨਵੇਂ ਮਰੀਜ਼ ਮਿਲੇ।

ਕੋਰੋਨਾ ਨਾਲ ਮੋਹਾਲੀ 'ਚ ਸਭ ਤੋਂ ਜ਼ਿਆਦਾ ਨੌ, ਅੰਮਿ੍ਤਸਰ ਤੇ ਹੁਸ਼ਿਆਰਪੁਰ 'ਚ ਸੱਤ-ਸੱਤ, ਰੂਪਨਗਰ ਤੇ ਪਟਿਆਲਾ 'ਚ ਛੇ-ਛੇ, ਜਲੰਧਰ, ਲੁਧਿਆਣਾ ਤੇ ਕਪੂਰਥਲਾ 'ਚ ਚਾਰ-ਚਾਰ, ਗੁਰਦਾਸਪੁਰ 'ਚ ਤਿੰਨ, ਬਠਿੰਡਾ, ਸੰਗਰੂਰ, ਪਠਾਨਕੋਟ ਤੇ ਮੋਗਾ 'ਚ ਦੋ-ਦੋ ਤੇ ਐੱਸਬੀਐੱਸ ਨਗਰ (ਨਵਾਂਸ਼ਹਿਰ), ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ ਤੇ ਫਾਜ਼ਿਲਕਾ 'ਚ ਇਕ-ਇਕ ਕੋਰੋਨਾ ਮਰੀਜ਼ ਨੇ ਦਮ ਤੋੜ ਦਿੱਤਾ। ਪੰਜਾਬ 'ਚ ਮਿ੍ਤਕਾਂ ਦੀ ਗਿਣਤੀ ਵੱਧ ਕੇ 7278 ਹੋ ਗਈ ਹੈ।