ਹੰਸ ਰਾਜ ਪ੍ਰਰੀਤ, ਜੰਡਿਆਲਾ ਮੰਜਕੀ/ਜਮਸ਼ੇਰ ਖਾਸ

ਦੇਸ਼ ਵਿਚ ਫੈਲੀ ਕੋਰੋਨਾ ਮਹਾਮਾਰੀ ਦੌਰਾਨ ਵੱਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰ ਵੱਲੋਂ ਕੋਰੋਨਾ ਜਾਂਚ ਨੂੰ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ। ਇਸ ਤਹਿਤ ਮੁੱਢਲਾ ਸਿਹਤ ਕੇਂਦਰ ਜੰਡਿਆਲਾ ਵਿਖੇ ਕੋਰੋਨਾ ਟੈਸਟ ਕੀਤੇ ਗਏ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸੈਂਪਲ ਦਿੱਤੇ। ਜਾਣਕਾਰੀ ਦਿੰਦਿਆਂ ਡਾ. ਪਰਮਿੰਦਰ ਕੌਰ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਪੀਐੱਚਸੀ ਜੰਡਿਆਲਾ ਵਿਖੇ ਲਾਏ ਗਏ ਕੈਂਪ ਵਿਚ ਕੁੱਲ 82 ਵਿਅਕਤੀਆਂ ਦੇ ਸੈਂਪਲ ਲਏ ਗਏ। ਜਿਨ੍ਹਾਂ ਵਿਚ ਪੁਲਿਸ ਵਿਭਾਗ ਦੇ ਮੁਲਾਜ਼ਮਾਂ, ਗਰਭਵਤੀਆਂ, ਟੀਬੀ ਮਰੀਜ਼ਾਂ, ਦੁਕਾਨਦਾਰਾਂ ਤੇ ਆਮ ਲੋਕਾਂ ਨੇ ਸੈਂਪਲ ਦਿੱਤੇ। ਉਨ੍ਹਾਂ ਦੱਸਿਆ ਕਿ ਅਜਿਹੇ ਕੈਂਪਾਂ ਦਾ ਉਦੇਸ਼ ਕੋਰੋਨਾ ਵਾਇਰਸ ਪੀੜਤਾਂ ਦੀ ਸਮੇਂ ਸਿਰ ਪਛਾਣ ਕਰ ਕੇ ਅੱਗੇ ਵਾਇਰਸ ਫੈਲਣ ਤੋਂ ਰੋਕਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਇਸ ਕੈਂਪ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਤੇ ਭਵਿੱਖ ਵਿਚ ਵੀ ਅਜਿਹੇ ਕੈਂਪ ਲਾਏ ਜਾਣਗੇ। ਇਸ ਕੈਂਪ ਵਿਚ ਸਬ ਡਵੀਜ਼ਨਲ ਹਸਪਤਾਲ ਫਿਲੌਰ ਵੱਲੋਂ ਡਾ. ਅਸ਼ੋਕ ਕੁਮਾਰ ਐੱਸਐੱਮਓ, ਡਾ. ਕੁਲਦੀਪ ਰਾਏ ਡੈਂਟਲ ਸਰਜਨ, ਅਵਤਾਰ ਚੰਦ, ਸ਼ਿਵ ਸੋਢੀ, ਮਨਜਿੰਦਰ ਪਾਲ ਦੀ ਮੈਡੀਕਲ ਟੀਮ ਵੱਲੋਂ ਸੈਂਪਲ ਲਏ ਗਏ। ਇਸ ਮੌਕੇ ਡਾ. ਕੁਲਦੀਪ ਚੰਦ, ਡਾ. ਜੈਸਮੀਨ ਕੌਰ, ਡਾ. ਦੀਪਕ ਕਾਜਲਾ, ਬੀਈਈ ਹਰਵਿੰਦਰ ਕੌਰ, ਲਵਪ੍ਰਰੀਤ ਸਿੰਘ, ਸ਼ਿਖਾ, ਗੁਰਪ੍ਰਰੀਤ, ਪਿ੍ਰਯੰਕਾ ਆਦਿ ਵੀ ਹਾਜ਼ਰ ਸਨ।