ਜੇਐੱਨਐੱਨ, ਜਲੰਧਰ : ਪੰਜਾਬੀ ਗਾਇਕ (Punjabi Singers) ਆਪਣੀਆਂ ਹਰਕਤਾਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਇਕ ਦਿਨ ਪਹਿਲਾਂ ਪੰਜਾਬੀ ਗਾਇਕ ਹਨੀ ਸਿੰਘ (Yo Yo Honey Singh) ਖ਼ਿਲਾਫ਼ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਹੀ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। 10 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਪੰਜਾਬੀ ਗਾਇਕਾਂ ਦਾ ਇਸ ਤਰ੍ਹਾਂ ਦੇ ਵਿਵਾਦਾਂ 'ਚ ਰਹਿਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਗਾਇਕ ਲੈਹੰਬਰ ਹੂਸੈਨਪੂਰੀ, ਗਿੱਪੀ ਗ੍ਰੇਵਾਲ, ਸ੍ਰੀ ਬਰਾੜ ਤੇ ਕਰਨ ਔਜਲਾ ਵੀ ਇਸ ਸਾਲ ਵਿਵਾਦਾਂ 'ਚ ਰਹੇ ਹਨ। ਕਿਸੇ ਨੇ ਲਾਕਡਾਊਨ ਦੀ ਉਲੰਘਣਾ ਕਰਨ ਦਾ ਤਾਂ ਕਿਸੇ 'ਤੇ ਗਨ ਕਲਚਰ ਨੂੰ ਵਧਾਵਾ ਦੇਣ ਦਾ ਦੋਸ਼ ਲੱਗਾ।

ਲੈਹੰਬਰ ਹੂਸੈਨਪੁਰੀ 'ਤੇ ਲੱਗਾ ਪਤਨੀ ਨੂੰ ਕੁੱਟਣ ਦਾ ਦੋਸ਼

ਕੁਝ ਮਹੀਨੇ ਪਹਿਲਾਂ ਹੀ ਪੰਜਾਬੀ ਗਾਇਕ ਲੈਹੰਬਰ ਹੂਸੈਨਪੁਰੀ 'ਤੇ ਜਲੰਧਰ 'ਚ ਪਤਨੀ ਤੇ ਬੱਚਿਆਂ ਨੂੰ ਕੁੱਟਣ ਦਾ ਦੋਸ਼ ਲੱਗਾ ਸੀ। ਮਾਮਲੇ 'ਚ ਹੂਸੈਨਪੁਰੀ ਦੀ ਸਾਲੀ ਰਜਨੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਉਦੋਂ ਉਨ੍ਹਾਂ ਨੇ ਘਰੋਂ ਬਾਹਰ 2 ਘੰਟਿਆਂ ਤਕ ਹੰਗਾਮਾ ਹੋਇਆ ਸੀ। ਹੂਸੈਨਪੁਰੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ। ਮਾਮਲਾ ਪੰਜਾਬ ਮਹਿਲਾ ਕਮੀਸ਼ਨ ਤਕ ਪਹੁੰਚਾਉਣ ਤੋਂ ਬਾਅਦ ਪਤੀ-ਪਤਨੀ 'ਚ ਸਮਝੌਤਾ ਹੋਇਆ ਸੀ।

ਗਨ ਕਲਚਰ ਨੂੰ ਵਧਾਵਾ ਦੇਣ ਲਈ ਗ੍ਰਿਫ਼ਤਾਰ ਹੋ ਚੁੱਕੇ ਹਨ ਸਿੰਗਰ ਸ੍ਰੀ ਬਰਾੜ

ਇਸ ਸਾਲ ਜਨਵਰੀ 'ਚ ਪੰਜਾਬੀ ਸਿੰਗਰ ਤੇ ਗੀਤਕਾਰ ਸ੍ਰੀ ਬਰਾੜ ਨੂੰ ਉਨ੍ਹਾਂ ਦੇ ਲੋਕਪ੍ਰਿਅ ਗਾਣੇ 'ਜਾਨ' 'ਚ ਗਨ ਕਲਚਰ ਨੂੰ ਵਧਾਵਾ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਸੀ। ਇਸ ਗਾਣੇ ਨੂੰ ਯੂਟਿਊਬ 'ਤੇ ਕਾਫੀ ਪਸੰਦ ਕੀਤਾ ਗਿਆ ਸੀ।

ਲਾਕਡਾਊਨ 'ਚ ਸ਼ੂਟਿੰਗ ਕਰਦਿਆਂ ਗ੍ਰਿਫ਼ਤਾਰ ਹੋਏ ਸਨ ਗਿੱਪੀ ਗ੍ਰੇਵਾਲ

ਮਈ 'ਚ COVID Guideline Violation ਦੇ ਦੋਸ਼ 'ਚ ਲੁਧਿਆਣਾ 'ਚ ਪੰਜਾਬੀ ਫਿਲਮ ਦੀ ਸ਼ੂਟਿੰਗ ਕਰ ਰਹੇ ਗਾਇਕ ਤੇ ਅਦਾਕਾਰ ਗਿੱਪੀ ਗ੍ਰੇਵਾਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਗਿੱਪੀ ਤੋਂ ਇਲਾਵਾ ਕੰਮਾਂਡੋ ਬਟਾਲੀਅਨ 'ਚ ਤਾਇਨਾਤ ਡੀਐੱਸਪੀ ਪੁਰਸ਼ੋਤਮ ਸਿੰਘ ਸਮੇਤ 100 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗਿੱਪੀ ਗ੍ਰੇਵਾਲ ਬਨੂੜ ਤੋਂ ਇਲਾਵਾ ਕਰਾਲਾ ਦੇ ਇਕ ਸਟੂਡੀਓ 'ਚ ਫਿਲਮ 'ਗਿਰਧਾਰੀ ਲਾਲ' ਦੀ ਸ਼ੂਟਿੰਗ ਕਰਨ ਪਹੁੰਚੇ ਸਨ।

ਸਿੰਗਰ ਕਰਨ ਔਜਲਾ ਨੇ ਤੋੜੇ ਜੇਲ੍ਹ ਦੇ ਨਿਯਮ

ਅਪ੍ਰੈਲ 'ਚ ਸਿੰਗਰ ਕਰਨ ਔਜਲਾ ਆਪਣੀ ਟੀਮ ਨਾਲ ਲੁਧਿਆਣਾ ਸੈਂਟਰਲ ਜੇਲ੍ਹ ਦੇ ਸੁਪਰਟੇਂਡੈਂਟ ਦੇ ਅਧਿਕਾਰਤ ਨਿਵਾਸ 'ਤੇ ਮੁਲਾਕਾਤ ਕੀਤੀ ਸੀ। ਮਾਮਲਾ ਮੀਡੀਆ 'ਚ ਆਉਣ ਤੋਂ ਬਾਅਦ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ।

Posted By: Amita Verma