ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਥਾਣਾ ਭੋਗਪੁਰ ਨੇ 30 ਗ੍ਰਾਮ ਹੈਰੋਇਨ ਸਮੇਤ ਇਕ ਅੌਰਤ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਜਗਦੀਪ ਸਿੰਘ ਆਪਣੇ ਸਾਥੀ ਮੁਲਾਜ਼ਮ ਨਾਲ ਪਿੰਡ ਲੜੋਈ ਤੋਂ ਲੜੋਆ ਵੱਲ ਚੈਕਿੰਗ ਲਈ ਜਾ ਰਹੇ ਹਨ। ਪੁਲਿਸ ਨੂੰ ਲੜੋਆ ਚੌਕ ਤੋਂ 500 ਗਜ ਪਿੱਛੇ ਸਾਹਮਣਿਓਂ ਇਕ ਅੌਰਤ ਪੈਦਲ ਆਉਂਦੀ ਦਿਖਾਈ ਦਿੱਤੀ ਤਾਂ ਉਸ ਨੇ ਪੁਲਿਸ ਨੂੰ ਦੇਖ ਕੇ ਹੱਥ 'ਚ ਫੜਿਆ ਮੋਮੀ ਲਿਫ਼ਾਫ਼ਾ ਸੜਕ ਕੰਢੇ ਸੁੱਟ ਦਿੱਤਾ ਤੇ ਤੇਜ਼-ਤੇਜ਼ ਕਦਮ ਪੁੱਟਣ ਲੱਗੀ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਅੌਰਤ ਨੂੰ ਰੋਕ ਕੇ ਪੁੱਛਗਿੱਛ ਕਰ ਕੇ ਨਾਂ ਪੱੁਿਛਆ ਤਾਂ ਉਸ ਨੇ ਆਪਣਾ ਨਾਂ ਕੁਲਵਿੰਦਰ ਕੌਰ ਵਾਸੀ ਜ਼ਿਲ੍ਹਾ ਕਪੂਰਥਲਾ ਦੱਸਿਆ। ਜਦੋਂ ਉਸ ਦੇ ਸੁੱਟੇ ਲਿਫਾਫੇ ਬਾਰੇ ਪੁੱਿਛਆ ਤਾਂ ਉਸ ਨੇ ਦੱਸਿਆ ਕਿ ਲਿਫਾਫੇ ਵਿਚਲੀ ਹੈਰੋਇਨ ਗ੍ਰਾਹਕ ਨੂੰ ਦੇਣ ਜਾ ਰਹੀ ਸੀ। ਵਜਨ ਕਰਨ 'ਤੇ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਅੌਰਤ ਨੂੰ ਗਿ੍ਫਤਾਰ ਕਰ ਕੇ ਮਾਮਲਾ ਦਰਜ ਕਰਨ ਮਗਰੋਂ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕਰ ਕੇ ਪੁਛਗਿੱਛ ਕੀਤੀ ਜਾਵੇਗੀ।