ਪੰਜਾਬੀ ਜਾਗਰਣ ਕੇਂਦਰ, ਜਲੰਧਰ : ਰੱਖਿਆ ਮੰਤਰਾਲਾ, ਭਾਰਤ ਸਰਕਾਰ ਵੱਲੋਂ ਅਧਿਸੂਚਨਾ ਜਾਰੀ ਕੀਤੀ ਗਈ ਹੈ ਜਿਸ ਤਹਿਤ ਹਵਾਈ ਸੈਨਾ ਸਟੇਸ਼ਨ ਆਦਮਪੁਰ ਦੀ ਬਾਹਰਲੀ ਤਾਰਬੰਦੀ, ਦੀਵਾਰ ਤੋਂ 100 ਮੀਟਰ ਦੇ ਰਿਹਾਇਸ਼ੀ ਅਤੇ ਤਕਨੀਕੀ ਖੇਤਰ ਤੇ ਬੰਬ ਡੰਪ ਦੀ ਤਾਰਬੰਦੀ, ਦੀਵਾਰ ਤੋਂ 900 ਮੀਟਰ ਦੇ ਖੇਤਰ ਵਿਚ ਆਉਣ ਵਾਲੀ ਜ਼ਮੀਨ ਵਿਚ ਇਮਾਰਤ ਬਣਾਉਣ, ਉਸਾਰੀ ਕਰਨ ਜਾਂ ਦਰੱਖਤ ਲਗਾਉਣ 'ਤੇ ਲਿਖਿਤ ਹਦਾਇਤਾਂ ਨਾਲ ਪਾਬੰਦੀ ਲਾਈ ਗਈ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਅਧਿਸੂਚਨਾ ਵਿਚ ਨਿਰਧਾਰਿਤ ਖੇਤਰ ਵਿੱਚ ਆਉਣ ਵਾਲੀਆਂ ਜ਼ਮੀਨਾਂ 'ਤੇ ਜੇ ਕੋਈ ਵਿਅਕਤੀ ਜਾਂ ਸੰਸਥਾ ਇਮਾਰਤ ਉਸਾਰੀ ਜਾਂ ਢਾਂਚਾ ਖੜ੍ਹਾ ਕਰੇਗਾ ਜਾਂ ਦਰੱਖਤ ਲਾਵੇਗਾ ਤਾਂ ਇਹ ਵਰਕਸ ਆਫ਼ ਡਿਫੈਂਸ ਐਕਟ, 1903 ਤਹਿਤ ਮਨ੍ਹਾ ਹੋਣ ਕਾਰਨ ਸਜ਼ਾ ਯੋਗ ਅਪਰਾਧ ਹੋਵੇਗਾ।
ਉਸਾਰੀ ਕਰਨ ਜਾਂ ਦਰੱਖਤ ਲਾਉਣ 'ਤੇ ਪਾਬੰਦੀ
Publish Date:Thu, 23 Jun 2022 11:22 PM (IST)

- # Construction
- # and
- # plantation
- # prohibited
- # near
- # airport