ਸੰਵਿਧਾਨ ’ਤੇ ਸਾਨੂੰ ਮਾਣ ਹੋਣਾ ਚਾਹੀਦੈ : ਸਾਂਪਲਾ
ਬੁੱਧ ਵਿਹਾਰ ਸੋਫੀ ਪਿੰਡ 'ਚ ਸੰਵਿਧਾਨ ਦਿਵਸ ਮਨਾਇਆ
Publish Date: Tue, 02 Dec 2025 07:01 PM (IST)
Updated Date: Tue, 02 Dec 2025 07:02 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਬੁੱਧ ਵਿਹਾਰ ਸੋਫੀ ਪਿੰਡ ਵਿਖੇ ਸੰਵਿਧਾਨ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਸੋਹਨ ਲਾਲ ਸਾਂਪਲਾ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਯੂਰਪ ਜਰਮਨੀ ਤੇ ਵਿਸ਼ੇਸ਼ ਮਹਿਮਾਨ ਵਜੋਂ ਕਿਰਨ ਸਾਂਪਲਾ ਤੇ ਬਿੰਦਰ ਸਾਂਪਲਾ ਨੇ ਵੀ ਸਮਾਗਮ ’ਚ ਸ਼ਿਰਕਤ ਕੀਤੀ। ਮੁੱਖ ਮਹਿਮਾਨ ਸੋਹਣ ਲਾਲ ਸਾਂਪਲਾ ਨੇ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਵਿਸ਼ਵ ਦੇ ਸੰਵਿਧਾਨਾਂ ਨਾਲੋਂ ਸੱਭ ਤੋਂ ਲੰਬਾ ਤੇ ਵਧੀਆ ਸਾਬਿਤ ਹੋਇਆ ਹੈ ਜਿਸ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਇਸ ਦਾ ਸਿਹਰਾ ਬਾਬਾ ਸਾਹਿਬ ਡਾ. ਅੰਬੇਡਕਰ ਦੇ ਸਿਰ ਬੱਝਦਾ ਹੈ, ਜਿਨ੍ਹਾਂ ਦੀ ਅਣਥੱਕ ਮਿਹਨਤ ਰੰਗ ਲਿਆਈ ਹੈ। ਬੁੱਧ ਵਿਹਾਰ ਟਰੱਸਟ ਦੇ ਜਨਰਲ ਸਕੱਤਰ ਹਰਭਜਨ ਸਾਂਪਲਾ ਨੇ ਕਿਹਾ ਕਿ ਭਾਰਤੀ ਸੰਵਿਧਾਨ ’ਚ ਸਮਾਨਤਾ, ਸੁਤੰਤਰਤਾ, ਭਾਈਚਾਰਾ ਤੇ ਨਿਆ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ, ਜਿਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਹੋਰ ਮਜਬੂਤ ਹੋਈ ਹੈ। ਮੁੱਖ ਮਹਿਮਾਨ ਸਾਂਪਲਾ ਨੂੰ ਪੰਚਸ਼ੀਲ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਨੂੰ ਵੀ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ। ਸਟੇਜ ਦੀ ਭੂਮਿਕਾ ਚਮਨ ਸਾਂਪਲਾ ਵੱਲੋਂ ਬਾਖੂਬੀ ਨਿਭਾਈ ਗਈ। ਵਿਦਿਆਰਥੀਆਂ ਵੱਲੋਂ ਵੀ ਸੰਵਿਧਾਨ ਦਿਵਸ ਸਬੰਧੀ ਕਵਿਤਾਵਾਂ, ਗੀਤ, ਲੇਖ ਪੜ੍ਹੇ ਗਏ। ਵਧੀਆ ਕਾਰਜਗੁਜ਼ਾਰੀ ਵਾਲੇ ਵਿਦਿਆਰਥੀਆ ਨੂੰ ਇਨਾਮ ਵੀ ਦਿੱਤੇ ਗਏ। ਇਸ ਸਮਾਗਮ ’ਚ ਬਹੁਤ ਸਾਰੇ ਬੋਧੀ ਉਪਾਸਕਾਂ ਤੇ ਉਪਾਸਕਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।