ਵਰਿੰਦਰ ਬੈਂਸ, ਆਦਮਪੁਰ : ਸ਼ਨਿੱਚਰਵਾਰ ਨੂੰ ਆਦਮਪੁਰ 'ਚ ਹਲਕਾ ਇੰਚਾਰਜ ਮੋਹਿੰਦਰ ਸਿੰਘ ਕੇਪੀ ਦੀ ਅਗਵਾਈ ਵਿਚ 6.13 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ 'ਚ ਪਹਿਲਾਂ ਖੁਰਦਪੁਰ ਨਹਿਰ ਦੇ ਨਾਲ-ਨਾਲ ਰੈਸਟ ਹਾਊਸ ਤਕ ਵਾਲੀ ਥਾਂ ਨੂੰ ਬਰਾਬਰ ਕਰ ਕੇ ਫੁੱਲ ਬੂਟੇ ਲਾ ਕੇ ਇਕ ਵਧੀਆ ਸੈਰਗਾਹ ਬਣਾਈ ਜਾਵੇਗੀ। ਇਸ ਦੇ ਨਾਲ ਹੀ ਦੁਸਹਿਰਾ ਗਰਾਊਂਡ ਅਤੇ ਸ਼ਹਿਰ ਦਾ ਨਵਾਂ ਕਮੇਟੀ ਦਫ਼ਤਰ ਬਣਾਇਆ ਜਾ ਰਿਹਾ ਹੈ। ਤੀਜਾ ਉਦਘਾਟਨ ਰੇਲਵੇ ਰੋਡ ਤੋਂ ਰਣਜੀਤ ਨਗਰ 'ਚ ਰਹਿੰਦਾ ਸੀਵਰੇਜ ਦਾ ਕੰਮ ਪੂਰਾ ਕਰਨ ਦੇ ਕੰਮ ਦਾ ਕੀਤਾ ਗਿਆ ਹੈ। ਇਹ ਸਾਰੇ ਕੰਮ ਮੋਹਿੰਦਰ ਕੇਪੀ, ਪ੍ਰਧਾਨ ਦਰਸ਼ਨ ਸਿੰਘ ਕਰਵਲ, ਸਿਟੀ ਪ੍ਰਧਾਨ ਦਸਵਿੰਦਰ ਕੁਮਾਰ, ਸੀਨੀਅਰ ਵਾਈਸ ਪ੍ਰਧਾਨ ਭੁਪਿੰਦਰ ਸਿੰਘ, ਸ਼ਹਿਰ ਦੇ ਸਾਰੇ ਕੌਂਸਲਰ, ਸੁਸ਼ਮਾ ਕੁਮਾਰੀ, ਸੁਰਿੰਦਰ ਪਾਲ ਸਿੱਧੂ, ਸੁਖਵਿੰਦਰ ਕੌਰ, ਅਮਰੀਕ ਸਿੰਘ, ਵੀਨਾ ਚੌਢਾ, ਜੋਗਿੰਦਰ ਪਾਲ, ਹਰਜਿੰਦਰ ਸਿੰਘ, ਕਿ੍ਸ਼ਨਾ ਦੇਵੀ, ਬਿਕਰਮ ਬੱਧਣ, ਰਾਜੇਸ਼ ਕੁਮਾਰ ਰਾਜੂ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਦਿਹਾਤੀ, ਗਿਆਨ ਸਿੰਘ ਚੇਅਰਮੈਨ ਐੱਸਸੀ ਡਿਪਾਰਟਮੈਂਟ ਆਦਮਪੁਰ, ਕੰਨੂ, ਅਮਰਦੀਪ ਦੀਪਾ ਦੀ ਦੇਖ-ਰੇਖ 'ਚ ਹੋ ਰਹੇ ਹਨ। ਉਨ੍ਹਾਂ ਨਾਲ ਵਰੁਣ ਚੌਢਾ, ਪਰਮਜੀਤ ਸਿੰਘ ਸੋਡੀ, ਵੀਦਾ ਗਰੇਵਾਲ, ਰਾਕੇਸ਼ ਕੁਮਾਰ ਚੌਢਾ, ਅਜੇ ਸ਼ਿੰਗਾਰੀ, ਸੰਦੀਪ ਨਿੱਝਰ, ਸਨੀ ਗਿੱਲ, ਗੋਲਡੀ ਅਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।