ਜੇਐੱਨਐੱਨ, ਜਲੰਧਰ : ਕਾਂਗਰਸ ਯੂਥ ਪ੍ਰਧਾਨ ਪਰਮਜੀਤ ਸਿੰਘ ਬਲ ਦੀ ਪਤਨੀ ਸ਼ਰਨਜੀਤ ਕੌਰ ਨਾਲ ਹੋਈ ਲੁੱਟ ਦੇ ਮਾਮਲੇ ਵਿਚ ਲੁਟੇਰਿਆਂ ਦਾ ਸਾਹਮਣਾ ਕਰਨ ਵਾਲੀ ਸ਼ਰਨਜੀਤ ਦੇ ਪੈਰ 'ਚ ਫ੍ਰੈਕਚਰ ਆਇਆ ਹੈ। ਪਰਮਜੀਤ ਸਿੰਘ ਬੱਲ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਸੀ, ਜਿਸਦੇ ਚਲਦਿਆਂ ਉਹ ਡਿੱਗ ਪਈ ਤੇ ਪੈਰ ਵਿਚ ਫ੍ਰੈਕਚਰ ਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਵਿਚ ਵੀਰਵਾਰ ਦੁਪਹਿਰ ਨੂੰ ਪੁਲਿਸ ਕਮਿਸ਼ਨਰ ਨੂੰ ਮਿਲਣਗੇ ਤੇ ਝਪਟਮਾਰੀ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕਰਨਗੇ।

ਵਰਨਣਯੋਗ ਹੈ ਕਿ ਮੰਗਲਵਾਰ ਨੂੰ ਪ੍ਰਧਾਨ ਪਰਮਜੀਤ ਸਿੰਘ ਬੱਲ ਦੀ ਪਤਨੀ ਸ਼ਰਨਜੀਤ ਕੌਰ ਤੋਂ ਬਾਈਕ ਸਵਾਰ ਝਪਟ ਮਾਰ ਕੇ ਚੇਨ ਖੋਹ ਕੇ ਫਰਾਰ ਹੋ ਗਏ ਸਨ। ਇਹ ਵਾਰਦਾਤ ਗੁਲਾਬ ਦੇਵੀ ਰੋਡ 'ਤੇ ਲੱਗੇ ਪੁਲਿਸ ਨਾਕੇ ਤੋਂ ਸਿਰਫ਼ 10 ਮੀਟਰ ਦੀ ਦੂਰੀ 'ਤੇ ਹੋਈ ਸੀ।